ਰੇਲ ਗੱਡੀ ਲੁੱਟਣ ਦਾ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਲਾਤੇਹਾਰ, ਝਾਰਖੰਡ ਵਿੱਚ, ਜੰਮੂ ਤਵੀ ਸੰਬਲਪੁਰ ਐਕਸਪ੍ਰੈਸ ਵਿੱਚ ਸਵਾਰ ਲੁਟੇਰਿਆਂ ਨੇ ਬੰਦੂਕ ਦੀ ਨੋਕ ‘ਤੇ ਲੋਕਾਂ ਨੂੰ ਕੁੱਟਿਆ, ਦੁਰਵਿਵਹਾਰ ਕੀਤਾ ਅਤੇ ਉਨ੍ਹਾਂ ਦੇ ਗਹਿਣੇ ਅਤੇ ਪੈਸੇ ਵੀ ਖੋਹ ਲਏ। ਖ਼ਬਰਾਂ ਮੁਤਾਬਕ ਘਟਨਾ ਸ਼ਨੀਵਾਰ ਰਾਤ 11:30 ਵਜੇ ਵਾਪਰੀ ਅਤੇ ਲੁਟੇਰਿਆਂ ਨੇ ਕਈ ਰਾਊਂਡ ਗੋਲੀਆਂ ਚਲਾਈਆਂ । ਰੇਲਵੇ ਪ੍ਰਸ਼ਾਸਨ ਮਾਮਲੇ ਦੀ ਜਾਂਚ ਕਰ ਰਿਹਾ ਹੈ। ਜੰਮੂ ਤਵੀ ਸੰਬਲਪੁਰ ਐਕਸਪ੍ਰੈੱਸ ਦੇ ਐੱਸ9 ਕੋਚ ‘ਚ ਸਵਾਰ ਹੋਏ 8 ਤੋਂ 10 ਹਥਿਆਰਬੰਦ ਲੁਟੇਰਿਆਂ ਨੇ ਬੰਦੂਕ ਸਹਾਰੇ ਲੋਕਾਂ ਨੂੰ ਬੰਦੀ ਬਣਾ ਲਿਆ ਤੇ ਕਈ ਯਾਤਰੀਆਂ ਤੋਂ ਪੈਸੇ ਤੇ ਸੋਨਾ ਆਦਿ ਲੁੱਟ ਲਿਆ।
Total Views: 491 ,
Real Estate



















