ਅਮਿਤ ਸ਼ਾਹ ਦਾ ਅੱਜ ਅੰਮ੍ਰਿਤਸਰ ਦੌਰਾ


ਅੰਮ੍ਰਿਤਸਰ ਵਿਖੇ ਕੇਂਦਰੀ ਗ੍ਰੀਹ ਮੰਤਰੀ ਅਮਿਤ ਸ਼ਾਹ ਵੱਲੋਂ ਉੱਤਰੀ ਖੇਤਰੀ ਪਰਿਸ਼ਦ ਦੀ ਬੈਠਕ ਅੱਜ 26 ਸਤੰਬਰ ਨੂੰ ਕੀਤੀ ਜਾਵੇਗੀ ਜਿਸ ਨੂੰ ਲੈ ਕੇ ਪੰਜਾਬ ਹਰਿਆਣਾ ਰਾਜਸਥਾਨ ਹਿਮਾਚਲ ਪ੍ਰਦੇਸ਼ ਦਿੱਲੀ ਜੰਮੂ ਕਸ਼ਮੀਰ ਚੰਡੀਗੜ੍ਹ ਲਦਾਖ ਤੋ ਪ੍ਰਤੀਨਿਧੀ ਅਤੇ ਕਈ ਵੀ ਆਈ ਪੀ ਅੱਜ ਅੰਮ੍ਰਿਤਸਰ ਪਹੁੰਚੇ ਹਨ ਅਤੇ ਸੁਰੱਖਿਆ ਨੂੰ ਦੇਖਦੇ ਹੋਏ ਅੰਮ੍ਰਿਤਸਰ ਨੂੰ ਇਸ ਸਮੇਂ ਪੁਲਿਸ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਅੰਮ੍ਰਿਤਸਰ ਸ਼ਹਿਰ ਦੇ ਚੱਪੇ ਚੱਪੇ ਤੇ ਪੁਲਿਸ ਫੋਰਸ ਅਤੇ ਏ ਆਰਐਫ ਦੀਆਂ ਟੀਮਾਂ ਨਿਯੁਕਤ ਕੀਤੀਆਂ ਗਈਆਂ ਹਨ ,ਅੰਮ੍ਰਿਤਸਰ ਏਅਰਪੋਰਟ ਤੋਂ ਲੈ ਕੇ ਤਾਜ ਹੋਟਲ ਅਤੇ ਤਾਜ ਹੋਟਲ ਤੋਂ ਦਰਬਾਰ ਸਾਹਿਬ ਤੱਕ ਪੁਲਿਸ ਸੁਰੱਖਿਆ ਵਧਾਈ ਗਈ ਹੈ। ਇਸ ਲਈ ਇਸ ਜਗਾਹ ਤੇ ਟ੍ਰੈਫਿਕ ਵੀ ਬੰਦ ਕੀਤਾ ਜਾ ਸਕਦਾ ਹੈ ਤਾਂ ਅੰਮ੍ਰਿਤਸਰ ਦੇ ਲੋਕ ਅੱਜ ਇਸ ਰੂਟ ਦਾ ਘੱਟ ਇਸਤੇਮਾਲ ਕਰਨ।

Total Views: 214 ,
Real Estate