ਭਾਰਤ ਨਾਲ ਵਪਾਰ ਸਮਝੌਤਾ ਸਿਰੇ ਚੜ੍ਹਨ ਦੇ ਬਹੁਤ ਕਰੀਬ-UK

ਬਰਤਾਨੀਆ ਦੀ ਵਪਾਰ ਮੰਤਰੀ ਕੇਮੀ ਬਦੇਨੋਚ ਨੇ ਕਿਹਾ ਕਿ ਭਾਰਤ ਤੇ ਉਨ੍ਹਾਂ ਦਾ ਮੁਲਕ ਆਪਸੀ ਪੱਧਰ ’ਤੇ ਫਾਇਦੇਮੰਦ ਮੁਕਤ ਵਪਾਰ ਸਮਝੌਤੇ (ਐਫਟੀਏ) ਨੂੰ ਸਿਰੇ ਚੜ੍ਹਾਉਣ ਦੇ ‘ਬਹੁਤ ਕਰੀਬ’ ਹਨ, ਪਰ ਜਿਨ੍ਹਾਂ ਪੱਖਾਂ ਉਤੇ ਸਹਿਮਤੀ ਬਣਨੀ ਬਾਕੀ ਹੈ, ਉਹੀ ਸਭ ਤੋਂ ਔਖੇ ਪੱਖ ਹਨ।’ ਮੰਤਰੀ ਨੇ ਅੱਜ ਸੰਸਦ ਦੀ ਇਕ ਕਮੇਟੀ ਨੂੰ ਇਹ ਜਾਣਕਾਰੀ ਦਿੱਤੀ। ਕਰਾਸ-ਪਾਰਟੀ ਹਾਊਸ ਆਫ ਕਾਮਨਜ਼ ਕਮੇਟੀ (ਕਾਰੋਬਾਰ ਤੇ ਵਪਾਰ) ਨੇ ਮੰਤਰੀ ਨੂੰ ਐਫਟੀਏ ਦੇ ਮੁਕੰਮਲ ਹੋਣ ਦੇ ਸਮੇਂ ਬਾਰੇ ਪੁੱਛਿਆ ਸੀ। ਐਫਟੀਏ ਬਾਰੇ ਹੁਣ ਤੱਕ 12 ਗੇੜਾਂ ਵਿਚ ਬੈਠਕਾਂ ਹੋ ਚੁੱਕੀਆਂ ਹਨ। ਕੈਬਨਿਟ ਮੰਤਰੀ ਨੂੰ ਮੀਡੀਆ ਵਿਚ ਛਪੀਆਂ ਉਨ੍ਹਾਂ ਕੁਝ ਰਿਪੋਰਟਾਂ ਬਾਰੇ ਵੀ ਪੁੱਛਿਆ ਗਿਆ ਜਿਨ੍ਹਾਂ ਵਿਚ ਕਿਹਾ ਗਿਆ ਹੈ ਕਿ ਬਰਤਾਨਵੀ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਸ਼ਾਇਦ ਅਗਲੇ ਮਹੀਨੇ ਸਮਝੌਤੇ ਉਤੇ ਸਹੀ ਪਾਉਣ ਲਈ ਮੁੜ ਭਾਰਤ ਜਾ ਸਕਦੇ ਹਨ।

Total Views: 339 ,
Real Estate