ਸਾਊਦੀ ਅਰਬ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਡਰੋਨ ਹਮਲੇ ਦੇ ਇੱਕ ਦਿਨ ਬਾਅਦ ਮੁਲਕ ਦੀ ਲਾਲ ਸਾਗਰ ਰਾਹੀਂ ਤੇਲ ਸਪਲਾਈ ਕਰਨ ਵਾਲੀ ਅਹਿਮ ਤੇਲ ਪਾਈਪਲਾਈਨ ਬੰਦ ਕਰ ਦਿੱਤੀ ਹੈ। ਉਧਰ ਹੂਤੀ ਬਾਗੀਆਂ ਨੇ ਲਾਲ ਸਾਗਰ ਦੇ ਦੱਖਣ ਵਾਲੇ ਪਾਸੇ ਸਥਿਤ ਰਣਨੀਤਕ ਤੌਰ ’ਤੇ ਅਹਿਮ ਮਯੂਨ ਟਾਪੂ ’ਤੇ ਕਬਜ਼ਾ ਕਰ ਲਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਦੋਵੇਂ ਘਟਨਾਵਾਂ ਨੂੰ ਇਰਾਨ ਜੰਗ ’ਚ ਨਵੇਂ ਮੋਰਚੇ ਵਜੋਂ ਦੇਖਿਆ ਜਾ ਰਿਹਾ ਹੈ। ਹੂਤੀ ਬਾਗੀਆਂ ਨੇ ਲਾਲ ਸਾਗਰ ਵਿੱਚ ਜਾਣ ਵਾਲੇ ਜਲ ਮਾਰਗ ਬਾਬ ਅਲ-ਮੰਦੇਬ ਨੇੜੇ ਆਪਣਾ ਦਬਦਬਾ ਕਾਇਮ ਕਰ ਲਿਆ ਹੈ। ਇਹ ਦੁਨੀਆ ਦੇ ਪ੍ਰਮੁੱਖ ਸਮੁੰਦਰੀ ਵਪਾਰਕ ਮਾਰਗਾਂ ’ਚੋਂ ਇੱਕ ਹੈ। ਇਸ ਕਦਮ ਨਾਲ ਇਰਾਨ ਦੀ ਉਸ ਰਣਨੀਤੀ ਨੂੰ ਹੱਲਾਸ਼ੇਰੀ ਮਿਲ ਸਕਦੀ ਹੈ ਜਿਸ ਤਹਿਤ ਉਹ ਅਮਰੀਕਾ ’ਤੇ ਦਬਾਅ ਬਣਾਉਣ ਲਈ ਆਲਮੀ ਤੇਲ ਅਤੇ ਗੈਸ ਦੀਆਂ ਕੀਮਤਾਂ ਵਧਾਉਣ ਦੀਆਂ ਕੋਸ਼ਿਸ਼ ਕਰ ਰਿਹਾ ਹੈ।ਸਾਊਦੀ ਅਰਬ ਨੇ ਕਿਹਾ ਕਿ ਉਸ ਨੇ ਪੂਰਬੀ-ਪੱਛਮੀ ਪਾਈਪਲਾਈਨ ਨੂੰ ਬੰਦ ਕਰ ਦਿੱਤਾ ਹੈ।
Real Estate





















