ਯਮਨ ’ਚ ਇਰਾਨ ਸਮਰਥਿਤ ਹੂਤੀਆਂ ਨੇ ਗੁਆਂਢੀ ਮੁਲਕ ਸਾਊਦੀ ਅਰਬ ’ਤੇ ਹਮਲੇ ਦਾ ਦਾਅਵਾ ਕੀਤਾ ਹੈ। ਯਮਨ ਦੀ ਸਾਊਦੀ ਸਮਰਥਿਤ ਸਰਕਾਰ ਨੇ ਬਾਗੀਆਂ ਦੇ ਲਾਲ ਸਾਗਰ ’ਤੇ ਕਬਜ਼ੇ ਕਾਰਨ ਆਪਣੀ ਨਿਰਾਸ਼ਾ ਜ਼ਾਹਿਰ ਕੀਤੀ ਹੈ। ਹੂਤੀਆਂ ਨੇ ਅਹਿਮ ਬੰਦਰਗਾਹ ਸ਼ਹਿਰ ਅਤੇ ਬਾਬ ਅਲ-ਮੰਦੇਬ ਜਲ ਮਾਰਗ ’ਤੇ ਟਾਪੂ ਉਪਰ ਕਬਜ਼ਾ ਕਰ ਲਿਆ ਹੈ ਜੋ ਹਰਮੁਜ਼ ਜਲ ਮਾਰਗ ਬੰਦ ਰਹਿਣ ਕਾਰਨ ਬਦਲਵਾਂ ਰਾਹ ਸੀ। ਬੀਤੇ ਕੁਝ ਦਿਨਾਂ ਦੀਆਂ ਘਟਨਾਵਾਂ ਨਾਲ ਬਾਜ਼ਾਰ ਅਤੇ ਯਮਨ ਦੇ ਲੋਕਾਂ ’ਚ ਸਹਿਮ ਦਾ ਮਾਹੌਲ ਹੈ ਕਿਉਂਕਿ ਉਨ੍ਹਾਂ ਨੂੰ ਖ਼ਦਸ਼ਾ ਹੈ ਕਿ ਮੁਲਕ ’ਚ ਖਾਨਾਜੰਗੀ ਪਰਤ ਸਕਦੀ ਹੈ।ਹੂਤੀਆਂ ਨੇ ਸਾਊਦੀ ਅਰਬ ’ਤੇ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਹੋਰ ਹਮਲਿਆਂ ਦਾ ਦਾਅਵਾ ਕੀਤਾ ਹੈ। ਹੂਤੀ ਫ਼ੌਜ ਦੇ ਤਰਜਮਾਨ ਬ੍ਰਿਗੇਡੀਅਰ ਜਨਰਲ ਯਾਹਿਆ ਸਾਰੀ ਨੇ ਦਾਅਵਾ ਕੀਤਾ ਕਿ ਸਾਊਦੀ ਅਰਬ ਦੇ ਨਜਰਾਨ ਖ਼ਿੱਤੇ ’ਚ ਸ਼ਰੂਰਾ ਸੂਬੇ ’ਚ ਫ਼ੌਜੀ ਅੱਡੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
Real Estate





















