ਪੰਚਕੂਲਾ ਦੀ ਇੱਕ 32 ਸਾਲਾ ਬ੍ਰੇਨ-ਡੈੱਡ ਔਰਤ ਦੇ ਪਰਿਵਾਰ ਵੱਲੋਂ ਅੰਗ ਦਾਨ ਕਰਨ ਦੇ ਲਏ ਗਏ ਸ਼ਲਾਘਾਯੋਗ ਫੈਸਲੇ ਨਾਲ ਸੈਂਕੜੇ ਕਿਲੋਮੀਟਰ ਦੂਰ ਆਪਣੀ ਜ਼ਿੰਦਗੀ ਲਈ ਜੂਝ ਰਹੇ 62 ਸਾਲਾ ਬਜ਼ੁਰਗ ਨੂੰ ਨਵੀਂ ਜ਼ਿੰਦਗੀ ਮਿਲੀ ਹੈ। ਔਰਤ ਦੇ ਦਿਮਾਗੀ ਤੌਰ ‘ਤੇ ਮ੍ਰਿਤਕ ਐਲਾਨੇ ਜਾਣ ਤੋਂ ਬਾਅਦ, ਉਸ ਦੇ ਪਰਿਵਾਰ ਦੀ ਸਹਿਮਤੀ ਨਾਲ ਉਸ ਦਾ ਦਿਲ ਨੋਇਡਾ ਦੇ ਫੋਰਟਿਸ ਹਸਪਤਾਲ ਵਿੱਚ ਇਲਾਜ ਅਧੀਨ ਬਜ਼ੁਰਗ ਨੂੰ ਟਰਾਂਸਪਲਾਂਟ ਕਰਨ ਲਈ ‘ਮਿਸ਼ਨ ਦਿਲ ਟਰਾਂਸਪਲਾਂਟ’ ਸ਼ੁਰੂ ਕੀਤਾ ਗਿਆ। ਮਨੁੱਖੀ ਦਿਲ ਦੀ ਧੜਕਣ ਨੂੰ ਬਰਕਰਾਰ ਰੱਖਣ ਦੀ ਸਮਾਂ-ਸੀਮਾ (6 ਤੋਂ 8 ਘੰਟੇ) ਦੇ ਅੰਦਰ ਟਰਾਂਸਪਲਾਂਟ ਪੂਰਾ ਕਰਨ ਲਈ ਫੋਰਟਿਸ ਹਸਪਤਾਲ ਦੇ ਡਾਕਟਰਾਂ ਨੇ ਦਿਲ ਨੂੰ ਪੰਚਕੂਲਾ ਤੋਂ ਏਅਰਲਿਫ਼ਟ ਕਰਨ ਦਾ ਫੈਸਲਾ ਕੀਤਾ। ਦਿਲ ਨੂੰ ਪਹਿਲਾਂ ਚੰਡੀਗੜ੍ਹ ਏਅਰਪੋਰਟ ਤੋਂ ਨੋਇਡਾ ਏਅਰਪੋਰਟ ਤੱਕ ਏਅਰਲਿਫ਼ਟ ਕੀਤਾ ਗਿਆ। ਇਸ ਤੋਂ ਬਾਅਦ ਨੋਇਡਾ ਏਅਰਪੋਰਟ ਤੋਂ ਹਸਪਤਾਲ ਤੱਕ ਦੇ 20 ਕਿਲੋਮੀਟਰ ਦੇ ਰਸਤੇ ਨੂੰ ਸਾਫ਼ ਕਰਨ ਲਈ ਟ੍ਰੈਫਿਕ ਪੁਲਿਸ ਅਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਗ੍ਰੀਨ ਕੋਰੀਡੋਰ ਬਣਾਇਆ ਗਿਆ।ਟ੍ਰੈਫਿਕ ਪੁਲਿਸ, ਪ੍ਰਸ਼ਾਸਨ ਅਤੇ ਹਸਪਤਾਲ ਸਟਾਫ਼ ਦੀ ਮੁਸਤੈਦੀ ਸਦਕਾ ਇਹ 20 ਕਿਲੋਮੀਟਰ ਦਾ ਸਫ਼ਰ ਮਹਿਜ਼ 16 ਮਿੰਟਾਂ ਵਿੱਚ ਪੂਰਾ ਕਰ ਕੇ ਦਿਲ ਨੂੰ ਤੁਰੰਤ ਆਪ੍ਰੇਸ਼ਨ ਥੀਏਟਰ ਪਹੁੰਚਾਇਆ ਗਿਆ।
ਏਅਰਲਿਫ਼ਟ ਕੀਤਾ ਦਿਲ, 62 ਸਾਲਾ ਬਜ਼ੁਰਗ ਨੂੰ ਮਿਲੀ ਨਵੀਂ ਜ਼ਿੰਦਗੀ
Total Views: 2 ,
Real Estate





















