ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਵਿਮੈਨ ਏਸ਼ੀਆ ਕੱਪ ਜਿੱਤ ਲਿਆ ਹੈ। ਭਾਰਤ ਨੇ ਸ੍ਰੀਲੰਕਾ ਦੀ ਟੀਮ ਨੂੰ ਟੀ 20 ਮੈਚ ਵਿਚ 72 ਦੌੜਾਂ ਨਾਲ ਹਰਾਇਆ। ਇਸ ਤੋਂ ਪਹਿਲਾਂ ਭਾਰਤੀ ਮਹਿਲਾ ਟੀਮ ਨੇ ਵੀਹ ਓਵਰਾਂ ਵਿਚ ਪੰਜ ਵਿਕਟਾਂ ਦੇ ਨੁਕਸਾਨ ’ਤੇ 183 ਦੌੜਾਂ ਬਣਾਈਆਂ ਸਨ ਪਰ ਸ੍ਰੀਲੰਕਾ ਦੀ ਟੀਮ 111 ਦੌੜਾਂ ’ਤੇ ਹੀ ਆਲ ਆਊਟ ਹੋ ਗਈ।ਸ੍ਰੀਲੰਕਾ ਲਈ ਇਮੇਸ਼ਾ ਦੁਲਾਨੀ ਨੇ ਸਭ ਤੋਂ ਵੱਧ 44 ਦੌੜਾਂ ਬਣਾਈਆਂ। ਕਪਤਾਨ ਅਟਾਪੱਟੂ ਨੇ 36 ਦੌੜਾਂ ਅਤੇ ਵਿਸ਼ਮੀ ਗੁਣਾਰਤਨੇ ਨੇ 20 ਦੌੜਾਂ ਦਾ ਯੋਗਦਾਨ ਪਾਇਆ। ਇਸ ਤੋਂ ਇਲਾਵਾ ਨਿਲਕਸ਼ਿਕਾ ਸਿਲਵਾ (2), ਹਰਸ਼ਿਤਾ ਸਮਰਵਿਕਰਮਾ (9), ਕਾਵਿਸ਼ਾ ਦਿਲਹਾਰੀ (7), ਹਸੀਨੀ ਪਰੇਰਾ (1), ਸੁਗੰਧਿਕਾ ਕੁਮਾਰੀ (1) ਅਤੇ ਕੌਸ਼ਾਨੀ ਨੁਥਯਾਂਗਨਾ ਨੇ ਨਾਬਾਦ 9 ਦੌੜਾਂ ਬਣਾਈਆਂ, ਜਦਕਿ ਮਿਥਾਲੀ ਅਯੋਧਿਆ ਬਿਨਾਂ ਖਾਤਾ ਖੋਲੇ ਆਊਟ ਹੋ ਗਈ। ਸ੍ਰੀਲੰਕਾ ਦੀ ਪਾਰੀ 111 ਦੌੜਾਂ ‘ਤੇ ਸਿਮਟ ਗਈ।
Total Views: 3 ,
Real Estate





















