“AI ਦੀ ਰਫ਼ਤਾਰ ਨਾ ਰੋਕੀ ਤਾਂ ਅਸੀਂ ਸਾਰੇ ਖ਼ਤਮ ਹੋ ਜਾਵਾਂਗੇ!”-ਵੱਡਾ ਖੁਲਾਸਾ

ਐਂਥ੍ਰੋਪਿਕ ਤੋਂ ਹਾਲ ਹੀ ਵਿੱਚ ਅਸਤੀਫ਼ਾ ਦੇਣ ਵਾਲੇ AI ਰਿਸਰਚਰ ਜੈਕਬ ਕੌਕਸਨ ਨੇ ਇਸ ਤਕਨਾਲੋਜੀ ਦੇ ਭਵਿੱਖ ਨੂੰ ਲੈ ਕੇ ਗੰਭੀਰ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਏਆਈ ਦੇ ਵਿਕਾਸ ਦੀ ਮੌਜੂਦਾ ਰਫ਼ਤਾਰ ਨੂੰ ਨਾ ਰੋਕਿਆ ਗਿਆ ਤਾਂ ਨੇੜਲੇ ਭਵਿੱਖ ਵਿੱਚ ਮਨੁੱਖਤਾ ਲਈ ਬਹੁਤ ਗੰਭੀਰ ਨਤੀਜੇ ਹੋ ਸਕਦੇ ਹਨ।ਉਨ੍ਹਾਂ ਦੱਸਿਆ ਕਿ ਏਆਈ ਖੇਤਰ ਵਿੱਚ ਕੰਮ ਕਰਨ ਵਾਲੇ ਕਈ ਲੋਕ ਇਸ ਤਕਨਾਲੋਜੀ ਦੀਆਂ ਲਗਾਤਾਰ ਵਧ ਰਹੀਆਂ ਸਮਰੱਥਾਵਾਂ ਅਤੇ ਮਨੁੱਖਤਾ ’ਤੇ ਇਸ ਦੇ ਸੰਭਾਵਿਤ ਪ੍ਰਭਾਵ ਨੂੰ ਲੈ ਕੇ ਅਸਲ ਵਿੱਚ ਡਰੇ ਹੋਏ ਹਨ।ਕੌਕਸਨ ਨੇ ਆਪਣੇ ਉਸ ਅਸਤੀਫ਼ਾ ਪੋਸਟ ਬਾਰੇ ਵੀ ਗੱਲ ਕੀਤੀ, ਜੋ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਸੀ। ਇਸ ਪੋਸਟ ਵਿੱਚ ਉਨ੍ਹਾਂ ਨੇ ਏਆਈ ਦੇ ਕਾਬੂ ਤੋਂ ਬਾਹਰ ਜਾਣ ਦੀ ਸੰਭਾਵਨਾ ਬਾਰੇ ਚਿੰਤਾ ਜਤਾਈ ਸੀ।ਕੌਕਸਨ ਨੇ ਕਿਹਾ ਕਿ ਉਨ੍ਹਾਂ ਨੂੰ ਡਰ ਹੈ ਕਿ ਜੇ ਏਆਈ ਦੇ ਵਿਕਾਸ ਦੀ ਮੌਜੂਦਾ ਰਫ਼ਤਾਰ ਨੂੰ ਕੰਟਰੋਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਮਨੁੱਖਤਾ ਲਈ ਵੱਡਾ ਖ਼ਤਰਾ ਪੈਦਾ ਹੋ ਸਕਦਾ ਹੈ। ਉਨ੍ਹਾਂ ਦੇ ਮੁਤਾਬਕ ਇਸ ਸਥਿਤੀ ਵਿੱਚ “ਇਸ ਗੱਲ ਦੀ ਪ੍ਰਬਲ ਸੰਭਾਵਨਾ” ਹੈ ਕਿ ਨੇੜਲੇ ਭਵਿੱਖ ਵਿੱਚ ਮਨੁੱਖਤਾ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ।

Total Views: 1 ,
Real Estate