
ਪਾਕਿਸਤਾਨ ਦੀ ਵਿਸ਼ੇਸ਼ ਅਦਾਲਤ ਨੇ ਸਰਕਾਰੀ ਭੇਤ ਦੇ ਕਥਿਤ ਖੁਲਾਸੇ ਨਾਲ ਸਬੰਧਤ ਮਾਮਲੇ ਵਿਚ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਨਿਆਂਇਕ ਰਿਮਾਂਡ ਅੱਜ 13 ਸਤੰਬਰ ਤੱਕ ਵਧਾ ਦਿੱਤਾ। ਜੱਜ ਅਬੂਲ ਹਸਨਤ ਜ਼ੁਲਕਾਰਨੈਨ ਸੁਣਵਾਈ ਕਰਨ ਲਈ ਪੰਜਾਬ ਦੀ ਅਟਕ ਜੇਲ੍ਹ ਵਿੱਚ ਪਹੁੰਚੇ। ਗ੍ਰਹਿ ਮੰਤਰਾਲੇ ਵੱਲੋਂ ਪ੍ਰਗਟਾਈ ਸੁਰੱਖਿਆ ਚਿੰਤਾਵਾਂ ਕਾਰਨ ਕਾਨੂੰਨ ਮੰਤਰਾਲੇ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਮਾਮਲੇ ਦੀ ਸੁਣਵਾਈ ਅਟਕ ਜ਼ਿਲ੍ਹਾ ਜੇਲ੍ਹ ਵਿੱਚ ਹੋਈ।
Total Views: 263 ,
Real Estate
















