ਸੋਨੇ ਦੀ ਖਾਨ ‘ਤੇ ਹਥਿਆਰਬੰਦ ਸਮੂਹ ਦੇ ਹਮਲੇ ਵਿੱਚ ਕਾਂਗੋ ‘ਚ ਘੱਟੋ-ਘੱਟ 13 ਲੋਕ ਮਾਰੇ ਗਏ ਹਨ, ਜਦੋਂ ਕਿ ਕਈ ਲੋਕ ਗੰਭੀਰ ਜ਼ਖਮੀ ਹਨ। ਇਹ ਹਮਲਾ ਦੇਰ ਰਾਤ ਹੋਇਆ। ਫੌਜ ਦੇ ਬੁਲਾਰੇ ਅਨੁਸਾਰ ਸੋਮਵਾਰ ਰਾਤ ਯੁਗਾਂਡਾ ਦੀ ਸਰਹੱਦ ਨੇੜੇ ਹਥਿਆਰਬੰਦ ਸਮੂਹਾਂ ਨੇ ਖਾਨ ‘ਤੇ ਹਮਲਾ ਕੀਤਾ ਜਿਸ ‘ਚ 13 ਲੋਕਾਂ ਦੀ ਮੌਤ ਹੋ ਗਈ। ਕਾਂਗੋ ਦੇ ਇਟੂਰੀ ਸੂਬੇ ਦੇ ਪ੍ਰਧਾਨ ਡਾਯਡੋਨੇ ਲੋਸਾ ਨੇ ਦੱਸਿਆ ਕਿ ਹਮਲੇ ‘ਚ 13 ਲੋਕ ਮਾਰੇ ਗਏ ਅਤੇ 9 ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਹਮਲਾਵਰਾਂ ਨੇ ਕਈ ਲੋਕਾਂ ਨੂੰ ਬੰਧਕ ਵੀ ਬਣਾ ਲਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਖਦਾਨ ‘ਚੋਂ ਵੱਡੀ ਗਿਣਤੀ ‘ਚ ਸੋਨਾ ਅਤੇ ਹੋਰ ਸਾਮਾਨ ਵੀ ਲੁੱਟ ਲਿਆ। ਕਾਂਗੋ ‘ਚ ਇਸ ਤੋਂ ਪਹਿਲਾਂ ਵੀ ਅਜਿਹੇ ਹਮਲੇ ਹੋ ਚੁੱਕੇ ਹਨ, ਜਿਨ੍ਹਾਂ ‘ਚ ਲੋਕਾਂ ਦੀ ਜਾਨ ਜਾ ਚੁੱਕੀ ਹੈ।
Total Views: 186 ,
Real Estate
















