9/11: ਨਿਊਯਾਰਕ ਦੀ ਇੱਕ ਲੈਬ ਵਿਚ ਪੀੜਤਾਂ ਦੀ ਪਛਾਣ 25 ਸਾਲ ਬਾਅਦ ਵੀ ਜਾਰੀ

9/11 ਹਮਲਿਆਂ ਨੂੰ 25 ਸਾਲ ਬੀਤ ਗਏ ਹਨ, ਪਰ ਢਾਈ ਦਹਾਕੇ ਬਾਅਦ ਵੀ ਮੈਨਹਟਨ ਦੀ ਇੱਕ ਲੈਬ ਦੇ ਅੰਦਰ ਫੋਰੈਂਸਿਕ ਮਾਹਰਾਂ ਦੀ ਇੱਕ ਟੀਮ ਵਰਲਡ ਟ੍ਰੇਡ ਸੈਂਟਰ ਦੇ ਮਲਬੇ ਵਿੱਚੋਂ ਮਿਲੇ ਅਵਸ਼ੇਸ਼ਾਂ ਦੀ ਪਛਾਣ ਕਰਨ ਦੇ ਅਹਿਮ ਕਾਰਜ ਵਿੱਚ ਲੱਗੀ ਹੋਈ ਹੈ।ਉਹ ਵਰਲਡ ਟ੍ਰੈਡ ਸੈਂਟਰ ‘ਤੇ ਹੋਏ ਅੱਤਵਾਦੀ ਹਮਲਿਆਂ ਤੋਂ ਬਾਅਦ ਮਿਲੇ ਮਨੁੱਖੀ ਅਵਸ਼ੇਸ਼ਾਂ ਦੇ ਹਜ਼ਾਰਾਂ ਟੁਕੜਿਆਂ ਵਿੱਚੋਂ ਡੀਐਨਏ (DNA) ਕੱਢ ਰਹੇ ਹਨ ਅਤੇ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਦਿੱਤੇ ਗਏ ਟੁੱਥਬਰੱਸ਼ਾਂ, ਰੇਜ਼ਰਾਂ ਅਤੇ ਹੋਰ ਚੀਜ਼ਾਂ ਨਾਲ ਉਨ੍ਹਾਂ ਦਾ ਮੇਲ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ।ਜੋ ਚੀਜ਼ ਬਦਲੀ ਹੈ, ਉਹ ਹੈ ਅਵਸ਼ੇਸ਼ਾਂ ਵਿੱਚੋਂ ਡੀਐਨਏ ਕੱਢਣ ਲਈ ਵਰਤਿਆ ਜਾਣ ਵਾਲਾ ਵਿਗਿਆਨ ਅਤੇ ਫੋਰੈਂਸਿਕ ਜਾਂਚ ਦੀਆਂ ਉਹ ਵਿਕਸਤ ਹੁੰਦੀਆਂ ਤਕਨੀਕਾਂ, ਜੋ 2001 ਵਿੱਚ ਮੌਜੂਦ ਨਹੀਂ ਸਨ।

Total Views: 1 ,
Real Estate