ਪੰਜਾਬ ਤੋਂ ਮਨਾਲੀ ਜਾਣਾ ਹੋਇਆ ਆਸਾਨ, ਦੋ ਨਵੀਆਂ ਸੁਰੰਗਾਂ ਆਮ ਵਾਹਨਾਂ ਲਈ ਖੁੱਲ੍ਹੀਆਂ

ਪੰਜਾਬ ਤੋਂ ਹਿਮਾਚਲ ਪ੍ਰਦੇਸ਼ ਦੇ ਸੈਲਾਨੀ ਕੇਂਦਰ ਮਨਾਲੀ ਜਾਣਾ ਸੌਖਾ ਹੋ ਗਿਆ ਹੈ। ਕੀਰਤਪੁਰ-ਮਨਾਲੀ ਫੋਰ ਲੇਨ ਮਾਰਗ ’ਤੇ ਮੰਡੀ ਅਤੇ ਕੁੱਲੂ ਵਿਚਕਾਰ ਪੈਂਦੇ ਪੰਡੋਹ-ਟਕੋਲੀ ਸੈਕਸ਼ਨ ਵਿੱਚ ਬਣੀਆਂ ਦੋ ਨਵੀਆਂ ਸੁਰੰਗਾਂ ਡਿਓਢ (T4-01) ਅਤੇ ਹਣੋਗੀ (T4-02) ਅੱਜ ਤੋਂ ਆਮ ਵਾਹਨਾਂ ਦੀ ਆਵਾਜਾਈ ਲਈ ਖੋਲ੍ਹ ਦਿੱਤੀਆਂ ਗਈਆਂ ਹਨ।ਇਹ ਜਾਣਕਾਰੀ ਕੇਂਦਰੀ ਸੜਕ ਅਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਆਪਣੇ ਸੋਸ਼ਲ ਮੀਡੀਆ ਖਾਤੇ ’ਤੇ ਸਾਂਝੀ ਕਰਦਿਆਂ ਦੱਸਿਆ ਕਿ ਇਨ੍ਹਾਂ ਸੁਰੰਗਾਂ ਦੇ ਸ਼ੁਰੂ ਹੋਣ ਨਾਲ ਹਿਮਾਚਲ ਪ੍ਰਦੇਸ਼ ਵਿੱਚ ਕੌਮੀ ਰਾਜਮਾਰਗ-03 (NH-03) ਦੀ ਕੁਨੈਕਟੀਵਿਟੀ ਵਿੱਚ ਵੱਡਾ ਸੁਧਾਰ ਆਇਆ ਹੈ। ਇਸ ਦੇ ਸ਼ੁਰੂ ਹੋਣ ਨਾਲ ਪੰਜਾਬ, ਚੰਡੀਗੜ੍ਹ, ਹਰਿਆਣਾ, ਦਿੱਲੀ ਅਤੇ ਦੇਸ਼ ਭਰ ਤੋਂ ਮਨਾਲੀ ਆਉਣ ਵਾਲੇ ਲੱਖਾਂ ਸੈਲਾਨੀਆਂ ਨੂੰ ਟ੍ਰੈਫਿਕ ਜਾਮ ਅਤੇ ਲੈਂਡਸਲਾਈਡ (ਪਹਾੜ ਖਿਸਕਣ) ਦੀ ਗੰਭੀਰ ਸਮੱਸਿਆ ਤੋਂ ਵੱਡੀ ਰਾਹਤ ਮਿਲੇਗੀ।

Total Views: 1 ,
Real Estate