ਇਜ਼ਰਾਈਲ ਵਿਚ 2019 ਅਤੇ ਅਗਸਤ 2026 ਵਿਚਕਾਰ ਪ੍ਰਧਾਨ ਮੰਤਰੀਆਂ ਦੇ ਵਾਲਾਂ ਦੇ ਸਟਾਈਲ ਅਤੇ ਮੇਕਅੱਪ ’ਤੇ ਲਗਭਗ 4,70,000 ਡਾਲਰ (4 ਕਰੋੜ ਰੁਪਏ) ਖ਼ਰਚ ਕੀਤੇ ਗਏ। ਦਸੰਬਰ 2025 ਵਿਚ, ਵਕੀਲ ਯਾਰਾ ਸ਼ਾਲਿਤ ਨੇ ਪ੍ਰਧਾਨ ਮੰਤਰੀ ਦਫ਼ਤਰ ਤੋਂ ਇਸ ਖ਼ਰਚੇ ਬਾਰੇ ਵੇਰਵੇ ਮੰਗੇ ਸਨ। ਇਸ ਸੱਤ ਸਾਲਾਂ ਦੇ ਸਮੇਂ ਦੌਰਾਨ ਤਿੰਨ ਪ੍ਰਧਾਨ ਮੰਤਰੀਆਂ ਨੇ ਸੇਵਾ ਨਿਭਾਈ: ਬੈਂਜਾਮਿਨ ਨੇਤਨਯਾਹੂ, ਨਫਤਾਲੀ ਬੇਨੇਟ ਅਤੇ ਯਾਇਰ ਲਾਪਿਡ। ਰਿਕਾਰਡਾਂ ਅਨੁਸਾਰ ਨੇਤਨਯਾਹੂ ਅਤੇ ਉਨ੍ਹਾਂ ਦੀ ਪਤਨੀ ਸਾਰਾ ਨੇ ਵਾਲਾਂ ਅਤੇ ਮੇਕਅੱਪ ’ਤੇ ਹੋਏ ਕੁੱਲ ਖ਼ਰਚੇ ਦਾ ਲਗਭਗ 90% ਹਿੱਸਾ ਖ਼ਰਚ ਕੀਤਾ।ਜੋ ਕਿ ਬਾਕੀਆਂ ਨਾਲੋਂ ਸਭ ਤੋਂ ਵੱਧ ਹਨ। ਸਾਲ 2025 ਵਿਚ, ਸੱਭ ਤੋਂ ਵੱਧ ਖ਼ਰਚਾ ਪ੍ਰਧਾਨ ਮੰਤਰੀ ਦੇ ਵਾਲਾਂ ਅਤੇ ਮੇਕਅੱਪ ’ਤੇ ਕੀਤਾ ਗਿਆ। ਸਾਲ ਭਰ ਵਿਚ ਇਸ ’ਤੇ ਕੁੱਲ ਲਗਭਗ 93 ਲੱਖ ਰੁਪਏ ਖ਼ਰਚ ਕੀਤੇ ਗਏ। ਇਹ ਯਾਤਰਾ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਮਿਲਣ ਲਈ ਕੀਤੀ ਗਈ ਸੀ।
Total Views: 1 ,
Real Estate





















