ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਦੇ ਪਿੰਪਰੀ ਚਿੰਚਵੜ ਕਸਬੇ ਵਿੱਚ ਅੱਜ ਸਵੇਰੇ ਇਲੈਕਟ੍ਰਿਕ ਹਾਰਡਵੇਅਰ ਦੀ ਦੁਕਾਨ ਵਿੱਚ ਅੱਗ ਲੱਗਣ ਕਾਰਨ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ। ਇਹ ਘਟਨਾ ਸਵੇਰੇ 5.25 ਵਜੇ ਵਾਪਰੀ। ਹੁਣ ਤੱਕ ਚਾਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਜੋ ਇਮਾਰਤ ਦੀ ਹੇਠਲੀ ਮੰਜ਼ਿਲ ‘ਤੇ ਸਥਿਤ ਹਾਰਡਵੇਅਰ ਦੀ ਦੁਕਾਨ ‘ਚ ਸੌਂ ਰਹੇ ਸਨ। ਸ਼ਾਰਟ ਸਰਕਟ ਕਾਰਨ ਅੱਗ ਲੱਗਣ ਦਾ ਖਦਸ਼ਾ ਹੈ। ਮ੍ਰਿਤਕਾਂ ਦੀ ਪਛਾਣ ਚਿਮਨਰਾਮ ਚੌਧਰੀ (48), ਨਮਰਤਾ ਚਿਮਨਾਰਾਮ ਚੌਧਰੀ (40), ਭਾਵੇਸ਼ ਚੌਧਰੀ (15) ਅਤੇ ਸਚਿਨ ਚੌਧਰੀ (13) ਵਜੋਂ ਹੋਈ ਹੈ।
Total Views: 244 ,
Real Estate
















