ਹਿਮਾਚਲ ਪ੍ਰਦੇਸ਼ ‘ਚ ਲੋਕ ਹੁਣ ਸਸਤੇ ਭਾਅ ‘ਤੇ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ ਏਅਰ ਕੰਡੀਸ਼ਨਡ (ਏ.ਸੀ.) ਬੱਸਾਂ ‘ਚ ਸਫਰ ਕਰ ਸਕਣਗੇ।ਦਸ ਦਈਏ ਕਿ ਨਿਗਮ ਨੇ ਏਸੀ ਬੱਸਾਂ ਦਾ ਕਿਰਾਇਆ 20 ਫੀਸਦੀ ਘਟਾ ਦਿੱਤਾ ਹੈ। ਇਸ ਨਾਲ ਲੋਕ ਘੱਟ ਕਿਰਾਏ ‘ਤੇ ਏਸੀ ਬੱਸਾਂ ‘ਚ ਸਫਰ ਦਾ ਆਨੰਦ ਲੈ ਸਕਣਗੇ। ਹਾਲਾਂਕਿ,ਇਹ 20 ਫੀਸਦੀ ਘਟਾਇਆ ਕਿਰਾਇਆ ਵੋਲਵੋ ਬੱਸਾਂ ‘ਚ ਲਾਗੂ ਨਹੀਂ ਹੋਵੇਗਾ। ਏਸੀ ਬੱਸਾਂ ਵਿੱਚ ਆਮ ਬੱਸਾਂ ਨਾਲੋਂ ਸਿਰਫ਼ ਪੰਜ ਫ਼ੀਸਦੀ ਵੱਧ ਕਿਰਾਇਆ ਵਸੂਲਿਆ ਜਾਵੇਗਾ।ਦਸਣਯੋਗ ਹੈ ਕਿ ਏਸੀ ਬੱਸਾਂ ਵਿੱਚ ਆਮ ਬੱਸ ਦੇ ਕਿਰਾਏ ਨਾਲੋਂ 25 ਫੀਸਦੀ ਵੱਧ ਕਿਰਾਇਆ ਦੇਣਾ ਪੈਂਦਾ ਸੀ। ਇਸ 25 ਫੀਸਦੀ ਵਾਧੂ ਕਿਰਾਏ ਵਿੱਚ ਪੰਜ ਫੀਸਦੀ ਜੀਐਸਟੀ ਵੀ ਸ਼ਾਮਿਲ ਹੈ। ਲੋਕਾਂ ਨੂੰ ਰਾਹਤ ਦੇਣ ਲਈ ਹੁਣ ਵਿਭਾਗ ਨੇ ਪੰਜ ਫੀਸਦੀ ਜੀਐਸਟੀ ਨੂੰ ਛੱਡ ਕੇ ਕਿਰਾਏ ਵਿੱਚ 20 ਫੀਸਦੀ ਛੋਟ ਦਿੱਤੀ ਹੈ। ਯਾਤਰੀਆਂ ਨੂੰ ਹੁਣ ਅਜਿਹੀ ਬੱਸ ਵਿੱਚ ਸਫ਼ਰ ਕਰਨ ਲਈ ਆਮ ਬੱਸ ਕਿਰਾਏ ਤੋਂ ਇਲਾਵਾ ਸਿਰਫ਼ ਪੰਜ ਫ਼ੀਸਦੀ ਜੀਐਸਟੀ ਅਦਾ ਕਰਨਾ ਹੋਵੇਗਾ।ਦਸਣਯੋਗ ਹੈ ਕਿ ਇਸ ਤੋਂ ਪਹਿਲਾਂ ਨਿਗਮ ਨੇ ਵੋਲਵੋ ਬੱਸਾਂ ਦੇ ਕਿਰਾਏ ਵਿੱਚ ਵੀ 5 ਤੋਂ 30 ਫੀਸਦੀ ਤੱਕ ਦੀ ਕਟੌਤੀ ਕੀਤੀ ਸੀ, ਤਾਂ ਜੋ ਨਿਗਮ ਦੀਆਂ ਬੱਸਾਂ ਵਿੱਚ ਵੱਧ ਤੋਂ ਵੱਧ ਸਵਾਰੀਆਂ ਨੂੰ ਫਾਇਦਾ ਮਿਲ ਸਕੇ।
ਹਿਮਾਚਲ :ਏ.ਸੀ.ਬੱਸਾਂ ਦੇ ਕਿਰਾਏ ‘ਚ 20 ਫੀਸਦੀ ਦੀ ਕਟੌਤੀ
Total Views: 449 ,
Real Estate


















