
ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜਨੋ (ਕੈਲੀਫੋਰਨੀਆ)
ਪੰਜਾਬੀਆਂ ਦੀ ਸੰਘਣੀ ਵੱਸੋਂ ਵਾਲੇ ਕੈਲੀਫੋਰਨੀਆ ਦੇ ਸ਼ਹਿਰ ਫਰਿਜਨੋ ਵਿਖੇ ਲੰਘੇ ਸ਼ੁੱਕਰਵਾਰ ਸਥਾਨਿਕ ਵਾਰਨਰ ਥੇਇਟਰ ਵਿੱਚ ਮੈਕਸ ਪ੍ਰਿੰਟਿੰਗ ਵਾਲੇ ਹਰਸ਼ ਬਰਾੜ ਅਤੇ ਬੀ ਐਸ ਐਮ ਟਰੱਕ ਪਰਮਿੰਟਸ ਵੱਲੋਂ ਜੱਸ ਬਾਜਵਾ, ਆਰ ਨੇਤ, ਸ਼ਿਪਰਾ ਗੋਇਲ ਅਤੇ ਜੋਬਨ ਸੰਧੂ ਦਾ ਸ਼ੋਅ ਕਰਵਾਇਆ ਗਿਆ। ਜਿੱਥੇ ਦਰਸ਼ਕਾਂ ਨਾਲ ਖਚਾ ਖਚ ਭਰੇ ਹਾਲ ਅੰਦਰ ਹੋਸਟ ਜੋਤ ਰਣਜੋਤ ਨੇ ਸ਼ੋਅ ਦੀ ਸ਼ੁਰੂਆਤ ਸ਼ਾਇਰਾਨਾ ਅੰਦਾਜ਼ ਵਿੱਚ ਸਭਨੂੰ ਨਿੱਘੀ ਜੀ ਆਇਆ ਆਖਕੇ ਕੀਤੀ। ਇਸ ਮੌਕੇ ਜਿੱਥੇ ਜੋਬਨ ਸੰਧੂ ਅਤੇ ਸ਼ਿਪਰਾ ਗੋਇਲ ਨੇ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ, ਓਥੇ ਆਰ ਨੇਤ ਨੇ “ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਨੇ, ਪਰ ਦੱਬਦਾ ਕਿੱਥੇ ਆ” ਆਦਿ ਆਪਣੇ ਨਵੇਂ ਪੁਰਾਣੇ ਗੀਤਾਂ ਦੀ ਐਸੀ ਝੜੀ ਲਾਈ ਕਿ ਹਰਕੋਈ ਅਸ਼ ਅਸ਼ ਕਰ ਉੁਠਿੱਆ। ਅਖੀਰ ਜੱਸ ਬਾਜਵਾ ਨੇ ਆਪਣੀ ਦਿਲਕਸ਼ ਆਵਾਜ਼ ਨਾਲ ਪ੍ਰੋਗਰਾਮ ਨੂੰ ਚਰਮ ਸੀਮਾ ਤੱਕ ਪਹੁੰਚਾਇਆ। ਆਪਣੇ ਮਨ ਪਸੰਦੀ ਦੇ ਗੀਤਾਂ ਤੇ ਦਰਸ਼ਕਾਂ ਨੇ ਨੱਚ ਨੱਚ ਅੰਬਰੀ ਧੂੜ੍ਹ ਚੜ੍ਹਾ ਦਿੱਤੀ। ਸਫਲ ਸ਼ੋਅ ਲਈ ਪ੍ਰਬੰਧਕ ਵਧਾਈ ਦੇ ਪਾਤਰ ਨੇ। ਇਹ ਸ਼ੋਅ ਪੂਰੇ ਅਮਰੀਕਾ ਵਿੱਚ ਹਾਈਪ ਇੰਟਰਟੇਨਮੈਂਟ ਅਤੇ ਪੂਨੀਆ ਪ੍ਰੋਡਕਸ਼ਨ ਵੱਲੋਂ ਲਿਆਂਦਾ ਗਿਆ ਹੈ। ਲੱਖੀ ਪ੍ਰਮੋਟਰ ਵੀ ਪੂਰੇ ਜਾਹੋ ਜਲਾਲ ਵਿੱਚ ਨਜ਼ਰ ਆਏ।
ਆਰ ਨੇਤ , ਜੱਸ ਬਾਜਵਾ, ਸ਼ਿਪਰਾ ਗੋਇਲ ਅਤੇ ਜੋਬਨ ਸਿੱਧੂ ਨੇ ਫਰਿਜਨੋ ਦੇ ਸ਼ੋਅ ‘ਚ ਕਰਾਈ ਬਹਿਜਾ ਬਹਿਜਾ
Total Views: 155 ,
Real Estate


















