ਸੰਗਰੂਰ: ਪੁਲੀਸ ਦਾ 8736 ਕੱਚੇ ਅਧਿਆਪਕਾਂ ’ਤੇ ਲਾਠੀਚਾਰਜ

ਸੰਗਰੂਰ ‘ਚ ਪੰਜਾਬ ਭਰ ਤੋਂ ਪੁੱਜੇ 8736 ਅਧਿਆਪਕਾਂ ’ਤੇ ਪੁਲੀਸ ਨੇ ਉਸ ਸਮੇਂ ਲਾਠੀਚਾਰਜ ਕੀਤਾ, ਜਦੋਂ ਅਧਿਆਪਕਾਂ ਵੱਲੋਂ ਪੁਲੀਸ ਨਾਕੇਬੰਦੀ ਤੋਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਕਈ ਅਧਿਆਪਕਾਂ ਦੀਆਂ ਪੱਗਾਂ ਤੇ ਚੁੰਨੀਆਂ ਲੱਥ ਗਈਆਂ। ਪੁਲੀਸ ਨੇ ਅਨੇਕਾਂ ਪ੍ਰਦਰਸ਼ਨਕਾਰੀਆਂ ਨੂੰ ਧੂਹ ਕੇ ਹਿਰਾਸਤ ਵਿੱਚ ਲਿਆ ਗਿਆ। ਪੁਲੀਸ ਨੇ ਮੌਕੇ ’ਤੇ ਮੌਜੂਦ ਪੱਤਰਕਾਰਾਂ ਨੂੰ ਵੀ ਨਹੀਂ ਬਖਸ਼ਿਆ। ਦੋ ਪੱਤਰਕਾਰਾਂ ਦੇ ਕੈਮਰੇ ਖੋਹ ਕੇ ਸੁੱਟ ਦਿੱਤੇ। ਅਧਿਆਪਕਾਂ ਦਾ ਕਰੀਬ 18 ਦਿਨਾਂ ਤੋਂ ਟੈਂਕੀ ਸੰਘਰਸ਼ ਜਾਰੀ ਹੈ।

Total Views: 145 ,
Real Estate