ਵਨਡੇ ਵਰਲਡ ਕੱਪ-2023 ਭਾਰਤ ਵਿੱਚ ਹੋਣਾ ਹੈ ਅਤੇ ਟੂਰਨਾਮੈਂਟ ਦਾ ਪੂਰਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਇਹ 5 ਅਕਤੂਬਰ ਤੋਂ 19 ਨਵੰਬਰ ਤੱਕ ਹੋਣਾ ਹੈ। ਪਰ ਹੁਣ ਤੱਕ ਵਿਸ਼ਵ ਕੱਪ ‘ਚ ਪਾਕਿਸਤਾਨ ਦੀ ਸ਼ਮੂਲੀਅਤ ਨੂੰ ਲੈ ਕੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਪਾਕਿਸਤਾਨ ਕ੍ਰਿਕਟ ਬੋਰਡ ਪਹਿਲਾਂ ਹੀ ਸਪੱਸ਼ਟ ਕਰ ਚੁੱਕਾ ਹੈ ਕਿ ਟੀਮ ਸਰਕਾਰ ਤੋਂ ਇਜਾਜ਼ਤ ਮਿਲਣ ਤੋਂ ਬਾਅਦ ਹੀ ਭਾਰਤ ਜਾਵੇਗੀ। ਹੁਣ ਖਬਰ ਆ ਰਹੀ ਹੈ ਕਿ ਪਾਕਿਸਤਾਨ ਦੀ ਸੁਰੱਖਿਆ ਟੀਮ ਭਾਰਤ ਆਵੇਗੀ ਅਤੇ ਉਸ ਤੋਂ ਸਕਾਰਾਤਮਕ ਰਿਪੋਰਟ ਆਉਣ ਤੋਂ ਬਾਅਦ ਹੀ ਬਾਬਰ ਆਜ਼ਮ ਦੀ ਅਗਵਾਈ ‘ਚ ਟੀਮ ਨੂੰ ਭਾਰਤ ਭੇਜਣ ਦਾ ਫੈਸਲਾ ਲਿਆ ਜਾਵੇਗਾ।
Total Views: 152 ,
Real Estate


















