ਕੀਨੀਆ: ਬੇਕਾਬੂ ਟਰੱਕ ਨੇ ਲੋਕਾਂ ਨੂੰ ਦਰੜਿਆ, 48 ਮੌਤਾਂ, 30 ਜ਼ਖਮੀ

ਕੀਨੀਆ ਵਿੱਚ ਸ਼ੁੱਕਰਵਾਰ ਨੂੰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਦੋਂ ਇੱਕ ਟਰੱਕ ਨੇ ਆਪਣਾ ਕੰਟਰੋਲ ਗੁਆ ਦਿੱਤਾ। ਟਰੱਕ ਹੋਰ ਵਾਹਨਾਂ ਅਤੇ ਪੈਦਲ ਚੱਲਣ ਵਾਲਿਆਂ ਨਾਲ ਟਕਰਾ ਗਿਆ, ਜਿਸ ਨਾਲ ਘੱਟੋ-ਘੱਟ 48 ਲੋਕ ਮਾਰੇ ਗਏ। ਇਹ ਹਾਦਸਾ ਸ਼ਾਮ ਸਾਢੇ ਛੇ ਵਜੇ ਲੰਡਿਆਨੀ ਜੰਕਸ਼ਨ ‘ਤੇ ਵਾਪਰਿਆ। ਸਥਾਨਕ ਪੁਲਿਸ ਕਮਾਂਡਰ ਜੈਫਰੀ ਮੇਏਕ ਨੇ ਏਐਫਪੀ ਨੂੰ ਦੱਸਿਆ, “ਹੁਣ ਤੱਕ ਅਸੀਂ 48 ਲੋਕਾਂ ਦੀ ਮੌਤ ਦੀ ਪੁਸ਼ਟੀ ਕਰ ਸਕਦੇ ਹਾਂ ਅਤੇ ਸਾਨੂੰ ਸ਼ੱਕ ਹੈ ਕਿ ਇੱਕ ਜਾਂ ਦੋ ਲੋਕ ਅਜੇ ਵੀ ਟਰੱਕ ਦੇ ਹੇਠਾਂ ਫਸੇ ਹੋਏ ਹਨ।” ਉਨ੍ਹਾਂ ਕਿਹਾ ਕਿ “ਹੋਰ 30 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਲਿਜਾਇਆ ਗਿਆ ਹੈ, ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।”

Total Views: 321 ,
Real Estate