ਮਹਾਰਾਸ਼ਟਰ ਦੇ ਬੁਲਢਾਣਾ ‘ਚ ਨਾਗਪੁਰ ਤੋਂ ਪੁਣੇ ਜਾ ਰਹੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ‘ਚ 25 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਅੱਗ ਬੁਝਾਉਣ ਤੋਂ ਬਾਅਦ ਸਿਰਫ਼ ਅੱਠ ਯਾਤਰੀ ਹੀ ਸੁਰੱਖਿਅਤ ਬਾਹਰ ਨਿਕਲ ਸਕੇ।ਇਹ ਭਿਆਨਕ ਹਾਦਸਾ ਸ਼ੁੱਕਰਵਾਰ ਅਤੇ ਸ਼ਨੀਵਾਰ ਦੀ ਦਰਮਿਆਨੀ ਰਾਤ 12 ਤੋਂ 1 ਵਜੇ ਦੇ ਦਰਮਿਆਨ ਵਾਪਰਿਆ।ਸਿੰਧਖੇੜਾਰਾਜਾ ਨੇੜੇ ਪਿੰਪਲਖੁਟਾ ਪਿੰਡ ਨੇੜੇ ਸਮਰੁੱਧੀ ਹਾਈਵੇਅ ‘ਤੇ ਬੱਸ ਸੜਕ ਦੇ ਡਿਵਾਈਡਰ ਨਾਲ ਟਕਰਾ ਗਈ ਅਤੇ ਫਿਰ ਅੱਗ ਲੱਗ ਗਈ। ਅੱਗ ਬੁਝਾਉਣ ਤੋਂ ਬਾਅਦ ਸਿਰਫ਼ ਅੱਠ ਯਾਤਰੀ ਹੀ ਸੁਰੱਖਿਅਤ ਬਾਹਰ ਨਿਕਲ ਸਕੇ। 25 ਯਾਤਰੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸੁਰੱਖਿਅਤ ਬਚ ਨਿਕਲਣ ਵਾਲਿਆਂ ਵਿੱਚ ਡਰਾਈਵਰ ਅਤੇ ਸਹਾਇਕ ਸ਼ਾਮਲ ਹਨ। ਇਸ ਦੌਰਾਨ ਜ਼ਖਮੀਆਂ ਨੂੰ ਨਜ਼ਦੀਕੀ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ ਹੈ।
Total Views: 116 ,
Real Estate


















