2016 ਵਿੱਚ ਵਿਆਹ ਦੌਰਾਨ ਡਾਂਸਰ ਦੇ ਗੋਲੀ ਲੱਗਣ ਦੇ ਮਾਮਲੇ ‘ਚ ਦੋਸ਼ੀ ਨੂੰ 8 ਸਾਲ ਦੀ ਕੈਦ

ਸਾਲ 2016 ਵਿੱਚ ਮੌੜ ਮੰਡੀ ਦੇ ਪੈਲੇਸ ‘ਚ ਵਿਆਹ ਸਮਾਗਮ ਦੌਰਾਨ ਗੋਲੀ ਲੱਗਣ ਕਾਰਨ ਡਾਂਸਰ ਦੇ ਕਤਲ ਮਾਮਲੇ ਅਦਾਲਤ ਨੇ ਦੋਸ਼ੀ ਵਿਅਕਤੀ ਨੂੰ 8 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਦੋਸ਼ੀ ਨੂੰ 5000 ਰੁਪਏ ਜੁਰਮਾਨਾ ਵੀ ਕੀਤਾ ਗਿਆ ਹੈ। ਬਠਿੰਡਾ ਅਦਾਲਤ ਨੇ ਵੀਰਵਾਰ ਨੂੰ ਇਹ ਫੈਸਲਾ ਸੁਣਾਇਆ। 3 ਦਸੰਬਰ 2016 ਨੂੰ ਮੌੜ ਮੰਡੀ ਸਥਿਤ ਬੈਂਕੁਏਟ ਹਾਲ ‘ਚ ਚੱਲ ਰਹੇ ਵਿਆਹ ਸਮਾਗਮ ਦੌਰਾਨ ਇੱਕ ਨੌਜਵਾਨ ਨੇ ਹਵਾ ਵਿੱਚ ਰਾਈਫਲ ਲਹਿਰਾਈ ਤੇ ਗੋਲੀ ਚਲਾ ਦਿੱਤੀ ਗੋਲੀ ਸਟੇਜ ’ਤੇ ਡਾਂਸਰ ਕੁਲਵਿੰਦਰ ਦੇ ਸਿਰ ਵਿੱਚ ਵੱਜੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਉਕਤ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਵੀ ਹੋਈ ਸੀ । ਹਾਦਸੇ ਤੋਂ ਬਾਅਦ ਪੁਲਿਸ ਨੇ ਮ੍ਰਿਤਕਾ ਦੇ ਪਤੀ ਰਜਿੰਦਰ ਸਿੰਘ ਦੇ ਬਿਆਨਾਂ ‘ਤੇ ਗੋਲੀ ਚਲਾਉਣ ਵਾਲੇ ਦੋਸ਼ੀ ਲੱਕੀ ਗੋਇਲ ਉਰਫ ਬਿੱਲਾ ਸਮੇਤ 4 ਲੋਕਾਂ ਖਿਲਾਫ 302 ਦਾ ਮਾਮਲਾ ਦਰਜ ਕੀਤਾ ਸੀ।

Total Views: 335 ,
Real Estate