ਅਤੀਕ ਅਹਮਦ ਦੇ ਬੇਟੇ ਅਸਦ ਦਾ UP STF ਨੇ ਕੀਤਾ ਐਨਕਾਊਂਟਰ

ਉਮੇਸ਼ ਪਾਲ ਕ ਤਲ ਕਾਂਡ ‘ਚ ਸ਼ਾਮਲ ਅਸਦ ਅਹਿਮਦ ਤੇ ਗੁਲਾਮ ਦਾ ਝਾਂਸੀ ਵਿੱਚ ਯੂਪੀ STFਨੇ ਐਨਕਾਊਂਟਰ ਕਰ ਦਿੱਤਾ ਹੈ । ਇੱਕ ਪਾਸੇ ਜਿੱਥੇ ਉਮੇਸ਼ ਪਾਲ ਕ ਤਲ ਕਾਂਡ ਵਿੱਚ ਅਤੀਕ ਅਹਿਮਦ ਤੇ ਅਸ਼ਰਫ ਨੂੰ ਅੱਜ ਕੋਰਟ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਤਾਂ ਉੱਥੇ ਹੀ ਦੂਜੇ ਪਾਸੇ ਯੂਪੀ STFਨੇ ਝਾਂਸੀ ਵਿੱਚ ਅਟੈਕ ਅਹਿਮਦ ਦੇ ਬੇਟੇ ਅਸਦ ਨੂੰ ਢੇਰ ਕਰ ਦਿੱਤਾ ।
ਯੂਪੀ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸਦ ਪੁੱਤਰ ਅਤੀਕ ਅਹਿਮਦ ਤੇ ਗੁਲਾਮ ਪੁੱਤਰ ਮਕਸੂਦਨ, ਦੋਨੋਂ ਪ੍ਰਯਾਗਰਾਜ ਦੇ ਉਮੇਸ਼ ਪਾਲ ਕ.ਤਲਕਾਂਡ ਵਿੱਚ ਵਾਂਟੇਡ ਸੀ। ਇਨ੍ਹਾਂ ਦੋਹਾਂ ‘ਤੇ ਪੰਜ-ਪੰਜ ਲੱਖ ਰੁਪਏ ਦਾ ਇਨਾਮ ਸੀ।
24 ਫਰਵਰੀ ਨੂੰ ਪ੍ਰਯਾਗਰਾਜ ਵਿੱਚ ਦਿਨ-ਦਿਹਾੜੇ ਰਾਜੂਪਾਲ ਕ ਤਲ ਕਾਂਡ ਵਿੱਚ ਗਵਾਹ ਉਮੇਸ਼ ਪਾਲ ਦਾ ਕ ਤਲ ਕਰ ਦਿੱਤਾ ਸੀ। ਇਸ ਮਾਮਲੇ ਵਿੱਚ ਉਮੇਸ਼ ਪਾਲ ਤੇ ਗੰਨਮੈਨਾਂ ਦੀ ਮੌਤ ਹੋ ਗਈ ਸੀ।

Total Views: 109 ,
Real Estate