ਮੋਹਾਲੀ ਦੀ ਇਕ ਵਿਸ਼ੇਸ਼ ਅਦਾਲਤ ਨੇ 2019 ਦੇ ਰਿਸ਼ਵਤਖੋਰੀ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਇਕ ਸਹਾਇਕ ਸਬ-ਇੰਸਪੈਕਟਰ (ਏਐਸਆਈ) ਨੂੰ ਦੋਸ਼ੀ ਠਹਿਰਾਇਆ ਹੈ ਅਤੇ ਉਸ ਨੂੰ ਤਿੰਨ ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ 10,000 ਦਾ ਜੁਰਮਾਨਾ ਵੀ ਲਗਾਇਆ ਹੈ।ਭੁਗਤਾਨ ਨਾ ਕਰਨ ਦੀ ਸੂਰਤ ਵਿਚ ਉਸ ਨੂੰ ਦੋ ਮਹੀਨੇ ਦੀ ਵਾਧੂ ਕੈਦ ਭੁਗਤਣੀ ਪਵੇਗੀ। ਵਿਸ਼ੇਸ਼ ਜੱਜ ਨੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀ ਧਾਰਾ 7 ਦੇ ਤਹਿਤ ਪੰਜਾਬ ਪੁਲਿਸ ਦੇ ਏਐਸਆਈ ਜਗਦੀਸ਼ ਲਾਲ ਨੂੰ ਦੋਸ਼ੀ ਠਹਿਰਾਇਆ।ਰਾਮਪੁਰਾ ਫੂਲ ਵਿਚ ਸਥਿਤ ਨਿਊ ਪੀਜੀਆਰ ਟਰਾਂਸਪੋਰਟ ਕੰਪਨੀ ਦੇ ਸੰਚਾਲਕ ਧਰਮ ਸਿੰਘ ਨੇ ਵਿਜੀਲੈਂਸ ਬਿਊਰੋ ਨੂੰ ਸ਼ਿਕਾਇਤ ਕੀਤੀ ਕਿ ਉਸ ਸਮੇਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਜੇਜੋਂ ਪੁਲਿਸ ਸਟੇਸ਼ਨ ਵਿਚ ਤਾਇਨਾਤ ਏਐਸਆਈ ਜਗਦੀਸ਼ ਲਾਲ, ਉਸ ਦੇ ਟਰੱਕਾਂ ਨੂੰ ਇਲਾਕੇ ਵਿਚੋਂ ਲੰਘਣ ਦੇਣ ਬਦਲੇ ਰਿਸ਼ਵਤ ਦੀ ਮੰਗ ਕਰ ਰਿਹਾ ਸੀ।ਸ਼ਿਕਾਇਤਕਰਤਾ ਦੇ ਟਰੱਕਾਂ ਵਿਚ ਬੱਜਰੀ, ਪੱਥਰ ਤੇ ਮਲਬਾ ਵਰਗੀ ਉਸਾਰੀ ਸਮੱਗਰੀ ਸੀ। ਲਗਾਤਾਰ ਮੰਗਾਂ ਤੋਂ ਨਿਰਾਸ਼ ਹੋ ਕੇ, ਸ਼ਿਕਾਇਤਕਰਤਾ ਨੇ ਵਿਜੀਲੈਂਸ ਵਿਭਾਗ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ, 1 ਅਗਸਤ, 2019 ਨੂੰ, ਵਿਜੀਲੈਂਸ ਟੀਮ ਨੇ ਜਾਲ ਵਿਛਾ ਕੇ ਦੋਸ਼ੀ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਸ਼ਿਕਾਇਤਕਰਤਾ ਨੇ ਦੋਸ਼ੀ ਨੂੰ 25,000 ਦੇਣੇ ਸਨ, ਜਿਸ ’ਤੇ ਪਹਿਲਾਂ ਹੀ ਫੀਨੋਲਫਥਲੀਨ ਪਾਊਡਰ ਲਗਾਇਆ ਹੋਇਆ ਸੀ।
ਰਿਸ਼ਵਤਖੋਰੀ ਮਾਮਲਾ : ਏਐਸਆਈ ਨੂੰ ਤਿੰਨ ਸਾਲ ਦੀ ਕੈਦ
Total Views: 1 ,
Real Estate


















