ਅਮਰੀਕਾ ਨਾਲ ਸ਼ਰਤਾਂ ’ਤੇ ਗੱਲਬਾਤ ਲਈ ਤਿਆਰ ਹੋਇਆ ਇਰਾਨ

ਅਮਰੀਕਾ ਨਾਲ ਜੰਗ ਖਤਮ ਕਰਨ ਨੂੰ ਲੈ ਕੇ ਇਰਾਨ ਨੇ ਵਿਚੋਲੇ ਦੇਸ਼ਾਂ ਨੂੰ ਉਨ੍ਹਾਂ ਸ਼ਰਤਾਂ ਦੀ ਜਾਣਕਾਰੀ ਦਿੱਤੀ ਹੈ, ਜਿਨ੍ਹਾਂ ਦੇ ਆਧਾਰ ‘ਤੇ ਉਹ ਅਮਰੀਕਾ ਨਾਲ ਦੁਬਾਰਾ ਗੱਲਬਾਤ ਵਿੱਚ ਸ਼ਾਮਲ ਹੋਣ ਲਈ ਤਿਆਰ ਹੈ। ਇਰਾਨ ਦੇ ਸੁਰੱਖਿਆ ਮੁਖੀ ਮੋਹਸਿਨ ਰਜ਼ਾਈ ਨੇ ਸ਼ਨੀਵਾਰ, 19 ਸਤੰਬਰ ਨੂੰ ਜਾਰੀ ਅਲ ਜਜ਼ੀਰਾ ਦੇ ਇੱਕ ਇੰਟਰਵਿਊ ਵਿੱਚ ਇਹ ਜਾਣਕਾਰੀ ਦਿੱਤੀ।ਰਜ਼ਾਈ ਮੁਤਾਬਕ ਇਰਾਨ ਦੀਆਂ ਸ਼ਰਤਾਂ ਵਿੱਚ ਸਾਰੇ ਮੋਰਚਿਆਂ ‘ਤੇ ਜੰਗ ਖਤਮ ਕਰਨਾ, ਵਿਦੇਸ਼ਾਂ ਵਿੱਚ ਫਰੀਜ਼ ਕੀਤੇ ਗਏ ਇਰਾਨੀ ਧਨ ਨੂੰ ਮੁਕਤ ਕਰਨਾ ਅਤੇ ਸਮੁੰਦਰੀ ਨਾਕੇਬੰਦੀ ਖਤਮ ਕਰਨਾ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਕਤਰ ਅਤੇ ਪਾਕਿਸਤਾਨ ਦੇ ਵਿਚੋਲਿਆਂ ਨਾਲ ਵਿਚਾਰ-ਵਟਾਂਦਰਾ ਜਾਰੀ ਹੈ ਅਤੇ ਤਹਿਰਾਨ ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਤੀਕਰਮ ਦਾ ਇੰਤਜ਼ਾਰ ਕਰ ਰਿਹਾ ਹੈ। ਇਸ ਦੌਰਾਨ ਐਤਵਾਰ ਨੂੰ ਇਰਾਨ ਦੀ ਸਰਕਾਰੀ ਮੀਡੀਆ ਨੇ ਦੇਸ਼ ਦੀ ਕੇਂਦਰੀ ਫੌਜੀ ਕਮਾਨ ਦੇ ਹਵਾਲੇ ਨਾਲ ਦੱਸਿਆ ਕਿ ਤਹਿਰਾਨ ਨੂੰ ਅਜਿਹੀ ਜਾਣਕਾਰੀ ਮਿਲੀ ਹੈ ਕਿ ਅਮਰੀਕਾ ਕੁਝ ਖੇਤਰੀ ਦੇਸ਼ਾਂ ਦੇ ਸਮਰਥਨ ਨਾਲ ਇਰਾਨ ਦੇ ਖਿਲਾਫ ਫਿਰ ਤੋਂ ਫੌਜੀ ਕਾਰਵਾਈ ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਹੈ।

Real Estate