ਟਰੰਪ ਪ੍ਰਸ਼ਾਸਨ ਨੇ ਪੱਛਮੀ ਟੈਕਸਾਸ ਦੇ ਬਿਗ ਬੈਂਡ (Big Bend) ਖੇਤਰ ਵਿੱਚ ਅਮਰੀਕਾ-ਮੈਕਸਿਕੋ ਸਰਹੱਦੀ ਕੰਧ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਹੈ। ਇਹ ਉਸ ਖੇਤਰ ਵਿੱਚ ਪਹਿਲਾ ਵੱਡਾ ਨਿਰਮਾਣ ਕਾਰਜ ਹੈ ਜਿੱਥੇ ਪ੍ਰਸ਼ਾਸਨ ਦੀਆਂ ਯੋਜਨਾਵਾਂ ਦਾ ਭਾਰੀ ਵਿਰੋਧ ਹੋ ਰਿਹਾ ਸੀ। ਅਮਰੀਕੀ ਸੀਮਾ ਸੁਰੱਖਿਆ ਨੇ ਦੱਸਿਆ ਕਿ ਪੱਛਮੀ ਟੈਕਸਾਸ ਦੇ ਹਡਸਪੇਥ ਕਾਊਂਟੀ ਦੇ 47 ਮੀਲ ਲੰਬੇ ਹਿੱਸੇ ’ਚ 30 ਫੁੱਟ ਉੱਚੇ ਸਟੀਲ ਦੇ ਪੈਨਲ ਲਗਾਉਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ।ਇਹ ਨਿਰਮਾਣ ਪ੍ਰਸ਼ਾਸਨ ਦੀ 46 ਅਰਬ ਡਾਲਰ ਦੀ ਉਸ ਯੋਜਨਾ ਦਾ ਹਿੱਸਾ ਹੈ, ਜਿਸ ਤਹਿਤ ਅਮਰੀਕਾ-ਮੈਕਸਿਕੋ ਸਰਹੱਦ ’ਤੇ ਕੰਧਾਂ, ਰੁਕਾਵਟਾਂ, ਸੜਕਾਂ ਅਤੇ ਤਕਨਾਲੋਜੀ ਦਾ ਜਾਲ ਵਿਛਾ ਕੇ ਡੋਨਲਡ ਟਰੰਪ ਦੇ ਚੋਣ ਵਾਅਦੇ ਨੂੰ ਪੂਰਾ ਕਰਨਾ ਹੈ। ਸੀਬੀਪੀ ਮੁਤਾਬਕ ਹੁਣ ਸਰਹੱਦ ’ਤੇ ਹਫ਼ਤੇ ਵਿੱਚ ਔਸਤਨ 12 ਮੀਲ ਲੰਬੀ ਕੰਧ ਬਣਾਈ ਜਾ ਰਹੀ ਹੈ, ਜੋ ਪਹਿਲਾਂ ਨਾਲੋਂ ਦੁੱਗਣੀ ਰਫ਼ਤਾਰ ਨਾਲ ਬਣਾਈ ਜਾ ਰਹੀ ਹੈ ਅਤੇ ਦੂਜੇ ਕਾਰਜਕਾਲ ਤੋਂ ਹੁਣ ਤੱਕ 200 ਮੀਲ ਤੋਂ ਵੱਧ ਨਵੀਂ ਰੁਕਾਵਟ ਬਣਾਈ ਜਾ ਚੁੱਕੀ ਹੈ।
Total Views: 1 ,
Real Estate





















