ਸੁਹਾਨਾ ਗਿੱਲ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਸਰੀ (Surrey) ਦੀ ਸਭ ਤੋਂ ਘੱਟ ਉਮਰ ਦੀ ਸਿਟੀ ਕੌਂਸਲਰ ਬਣ ਗਈ ਹੈ। ਸੁਹਾਨਾ ਨੇ 2 ਨਵੰਬਰ ਨੂੰ ਅਹੁਦੇ ਦੀ ਸਹੁੰ ਚੁੱਕੀ ਅਤੇ ਮੇਅਰ ਡੱਗ ਮੈਕਕੱਲਮ ਦੀ ਅਗਵਾਈ ਵਾਲੀ ਨਵੀਂ ਚੁਣੀ ਗਈ ਸਰੀ ਸਿਟੀ ਕੌਂਸਲ ਵਿੱਚ ਸ਼ਾਮਲ ਹੋ ਗਈ।ਸਰੀ ਵਿੱਚ ਹੀ ਜੰਮੀ-ਪਲੀ ਸੁਹਾਨਾ ਨੇ 15 ਸਾਲ ਦੀ ਉਮਰ ਵਿੱਚ ਆਪਣੀ ਹਾਈ ਸਕੂਲ ਦੀ ਪੜ੍ਹਾਈ ਪੂਰੀ ਕਰ ਲਈ ਸੀ ਅਤੇ ਇਸ ਤੋਂ ਬਾਅਦ ‘ਕਵਾਂਤਲਨ ਪੋਲੀਟੈਕਨਿਕ ਯੂਨੀਵਰਸਿਟੀ’ (KPU) ਤੋਂ ਰਾਜਨੀਤੀ ਵਿਗਿਆਨ ਦੀ ਪੜ੍ਹਾਈ ਕੀਤੀ। ਉਸ ਨੇ 19 ਸਾਲ ਦੀ ਉਮਰ ਵਿੱਚ ਆਪਣੀ ਬੈਚਲਰ ਡਿਗਰੀ ਪੂਰੀ ਕਰ ਲਈ ਸੀ।
Total Views: 1 ,
Real Estate




















