ਅਮਰੀਕੀ ਖੁਰਾਕ ਅਤੇ ਡਰੱਗ ਪ੍ਰਸ਼ਾਸਨ ਵੱਲੋਂ ਐੱਚ ਆਈ ਵੀ ਤੋਂ ਬਚਾਅ ਲਈ ਭਾਰਤ ਵਿੱਚ ਬਣੇ ਇੰਜੈਕਸ਼ਨ ਨੂੰ ਮਨਜ਼ੂਰੀ ਦਿੱਤੇ ਜਾਣ ਨਾਲ ਇੱਕ ਵੱਡੀ ਉਮੀਦ ਜਾਗੀ ਹੈ। ਇਸ ਮਨਜ਼ੂਰੀ ਨਾਲ 120 ਘੱਟ ਅਤੇ ਦਰਮਿਆਨੀ ਆਮਦਨ ਵਾਲੇ ਦੇਸ਼ਾਂ ਨੂੰ ਇਸ ਜਾਨਲੇਵਾ ਬਿਮਾਰੀ ਦੀ ਦਵਾਈ ਜਲਦੀ ਅਤੇ ਘੱਟ ਕੀਮਤ ‘ਤੇ ਮਿਲਣ ਦੀ ਆਸ ਬੱਝੀ ਹੈ।ਭਾਰਤ ਵਿੱਚ ਤਿਆਰ ਕੀਤੇ ਗਏ ਇਸ ਇੰਜੈਕਸ਼ਨ ਨੂੰ ਸਾਲ ਵਿੱਚ ਸਿਰਫ਼ ਦੋ ਵਾਰ ਲੈਣ ਦੀ ਲੋੜ ਹੋਵੇਗੀ। ਇਸ ਨੂੰ Lenacapavir ਦਾ ਨਾਮ ਦਿੱਤਾ ਗਿਆ ਹੈ। US-FDA ਤੋਂ ਮਨਜ਼ੂਰੀ ਮਿਲਣ ਦਾ ਐਲਾਨ ਸੋਮਵਾਰ ਸਵੇਰੇ ਦਵਾਈ ਬਣਾਉਣ ਵਾਲੀ ਕੰਪਨੀ ਅਤੇ ਇਸਦੇ ਵਿਕਾਸ ਕਾਰਜ ਵਿੱਚ ਮਦਦ ਕਰਨ ਵਾਲੀਆਂ ਸੰਸਥਾਵਾਂ ਨੇ ਕੀਤਾ। ਇਹ ਜੈਨੇਰਿਕ ਦਵਾਈ ਭਾਰਤ ਦੀ Dr. Reddy’s Laboratories ਵੱਲੋਂ ਵਿਕਸਿਤ ਕੀਤੀ ਗਈ ਹੈ।
Total Views: 1 ,
Real Estate




















