ਰੇਲਵੇ ਦੀ ਢਿੱਲਮੱਠ ਨੀਤੀ ਅਤੇ ਨੇਤਾਵਾਂ ਦੀ ਚੁੱਪੀ ਦਾ ਖਮਿਆਜਾ ਭੁਗਤ ਰਹੇ ਹਨ ਮੁਕਤਸਰ ਦੇ ਲੋਕ


ਸ੍ਰੀ ਮੁਕਤਸਰ ਸਾਹਿਬ : ਮੁਕਤਸਰ ਸ਼ਹਿਰ ਦੀ ਸਭ ਤੋਂ ਵੱਡੀ ਮੁਸ਼ਕਿਲ ਜੇਕਰ ਕੋਈ ਹੈ ਤਾਂ ਰੇਲਵੇ ਕਰਾਸਿੰਗ ਨੰਬਰ ਏ 29 ਬੂੜਾ ਗੁੱਜਰ ਰੋਡ ਉਤੇ ਰੋਜ ਲੱਗਣ ਵਾਲਾ ਲੰਬਾ ਜਾਮ ਹੈ। ਇਸ ਦੇ ਲਈ ਜਿੰਮੇਵਾਰ ਮੰਨੀ ਜਾਂਦੀ ਹੈ ਕੋਟਕਪੂਰਾ- ਫਾਜ਼ਿਲਕਾ ਰੇਲਵੇ ਲਾਈਨ ਜੋ ਕਿ ਸ਼ਹਿਰ ਨੂੰ ਦੋ ਹਿੱਸਿਆਂ ਵਿਚ ਵੰਡਦੀ  ਹੈ। ਫਾਟਕ ਨੰਬਰ ਏ 29 ਤੋਂ ਫਾਟਕ ਨੰਬਰ ਬੀ 30 ਦੇ ਅੰਦਰ ਗੁਡਸ ਲਾਈਨ ਦੀਲੰਬਾਈ ਲਗਭਗ 568 ਮੀਟਰ ਹੈ, ਜਦਕਿ ਮਾਲ ਗੱਡੀ ਦੀ ਲੰਬਾਈ 690 ਮੀਟਰ ਦੇ ਕਰੀਬ ਹੁੰਦੀ ਹੈ। ਜਦ ਮਾਲ ਗੱਡੀ ਆਉਂਦੀ ਹੈ ਤਾਂ ਉਹ ਫਾਟਕ ਨੰਬਰ ਏ 29 ਤੇ ਖੜੀ ਕਰਕੇ ਲਗਭਗ 2 ਤੋਂ ਢਾਈ ਘੰਟੇ ਸਟਿੰਗ ਕਰਨ ਕਾਰਨ ਫਾਟਕ ਬੰਦ ਰਹਿੰਦਾ ਹੈ। ਸਾਲ 1995 ਤਂ 30 ਸਾਲ ਤੋਂ ਲੋਕ ਅੰਡਰ ਬ੍ਰਿਜ ਜਾਂ ਰੇਲਵੇ ਗੁਡਸ ਯਾਰਡ ਨੂੰ ਸਟੇਸ਼ਨ ਲਿਮਟ ਤੋਂ ਬਾਹਰ ਕੱਢਣ ਲਈ ਮੰਗ ਕਰ ਰਹੇ ਹਨ। ਫਾਟਕ ਦੇ ਪਰਲੇ ਪਾਸੇ ਪੰਜ ਸਕੂਲ  ਹਨ। ਜਿੰਨ੍ਹਾਂ ਵਿਚ ਕਰੀਬ 7 ਹਜ਼ਾਰ ਵਿਦਿਆਰਥੀ ਪੜਦੇ ਹਨ। ਗੈਸ ਏਜੰਸੀ, ਮੈਰਿਜ ਪੈਲੇਸ ਆਦਿ ਅਤੇ ਵਪਾਰਕ ਅਦਾਰੇ ਤੋਂ ਇਲਾਵਾ ਸ਼ਹਿਰ ਵਾਲੇ ਪਾਸੇ ਕਚਿਹਰੀ,ਹਸਪਤਾਲ , ਬੱਸ ਸਟੈਂਡ ਅਤੇ ਹੋਰ ਕੰਮਾਂ ਲਈ ਫਾਟਕ ਦੇਇੱਧਰ ਉਧਰ ਜਾਣਾ ਪੈਂਦਾ ਹੈ। ਜਾਮ ਲੱਗਣ ਦੇ ਕਾਰਨ ਸਕੂਲਾਂ ਦੇ ਵਿਦਿਆਰਥੀ ਇਮਤਿਹਾਨਾਂ ਦੇ ਕਾਰਨ ਲੇਟ ਹੋ ਜਾਂਦੇ ਹਨ। ਕਈ ਵਾਰ ਸੀਰੀਅਸ ਮਰੀਜ ਵੀ ਇਸ ਦਾ ਸ਼ਿਕਾਰ ਹੋ ਜਾਂਦੇ ਹਨ। ਰੇਲਵੇ ਦੇ ਅਧਿਕਾਰੀਆਂ ਨੇ 26 ਮਈ 2017 ਨੂੰ ਫਾਟਕ ਦਾ ਮੁਆਇਨਾ ਕਰਕੇ ਜ਼ਿਲਾ ਪ੍ਰਸ਼ਾਸਨ ਨੂੰ ਫਾਟਕ ਦੇ ਦੋਵੇਂ ਪਾਸੇ ਨਜਾਇਜ਼ ਕਬਜ਼ੇ ਅਤੇ ਸੀਵਰੇਜ ਦੇ ਆਰਜੀ ਪੰਪ ਅਤੇ ਸ਼ਨੀਦੇਵ ਮੰਦਰ ਹਟਾਉਣ ਲਈ ਲਿਖਿਆ ਸੀ। ਰੇਲਵੇ ਦੇ ਅਧਿਕਾਰੀ ਵੀ ਮੰਨਦੇ ਹਨ ਕਿ ਇਸਦਾ ਇੱਕੋ ਇੱਕ ਹਨ ਹੈ। ਜੇਕਰ ਅੰਡਰ ਬ੍ਰਿਜ ਨਹੀਂ ਬਣਦਾ ਤਾਂ ਗੁਡਸ ਯਾਰਡ ਨੂੰ ਬਲਮਗੜ੍ਹ ਪਿੰਡ ਸ਼ਿਫ਼ਟ ਕੀਤਾ ਜਾਵੇ। ਮੁਕਤਸਰ ਦੇ ਲੋਕ ਇਹ ਦੁੱਖ ਸਹਿਣ ਨੂੰ ਮਜ਼ਬੂਰ ਹਨ। ਨਗਰ ਪ੍ਰੀਸ਼ਦ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਦੀ ਨਲਾਇਕੀ ਦੇ ਕਾਰਨ ਅਤੇ ਇੰਨ੍ਹਾਂ ਵੱਲੋਂ ਹੁਕਮਾਂ ਦੀ ਪ੍ਰਵਾਹ ਨਾ ਕਰਕੇ ਕਾਨੂੰਨ ਦਾ ਮਜਾਕ ਉਡਾਇਆ ਜਾ ਰਿਹਾ ਹੈ। ਇਸ ਬਾਬਤ ਨੈਸ਼ਨਲ ਕੰਜਿਊਮਰ ਅਵੇਰਨੈਸ ਗਰੁੱਪ ਦੇ ਜ਼ਿਲਾ ਪ੍ਰਸ਼ਾਸਨ ਸ਼ਾਮ ਲਾਲ ਗੋਇਲ ਨੇ ਜ਼ਿਲਾ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਮਾਣਯੋਗ  ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੀ ਸਿਫ਼ਾਰਸ ਨੂੰ ਮੁੱਖ ਰੱਖਦੇ ਹੋਏ ਰੇਲਵੇ ਗੁਡਸ ਯਾਰਡ ਨੂੰ ਸਟੇਸ਼ਨ/ਸ਼ਹਿਰ ਤੋਂ ਬਾਹਰ ਕੱਢਿਆ ਜਾਵੇ। ਇਸ ਮੌਕੇ ਬਲਦੇਵ ਸਿੰਘ ਬੇਦੀ, ਗੋਬਿੰਦ ਸਿੰਘ ਦਾਬੜਾ,ਭੰਵਰ ਲਾਲ ਸ਼ਰਮਾ, ਬਲਜੀਤ ਸਿੰਘ, ਜਸਵੰਤ ਸਿੰਘ ਬਰਾੜ, ਸੁਭਾਸ਼ ਚਗਤੀ, ਕਾਲਾ ਸਿੰਘ ਬੇਦੀ ਆਦਿ ਹਾਜ਼ਰ ਸਨ।

 

 

Total Views: 129 ,
Real Estate