
ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਕਿ ਹੈ ਕਿ,ਕੌਮੀ ਇਨਸਾਫ਼ ਮੋਰਚਾ ਦੇ ਨਾਲ ਮੇਰਾ ਕੋਈ ਸਬੰਧ ਨਹੀਂ। ਇਸ ਦੇ ਨਾਲ ਹੀ ਰਾਜੋਆਣਾ ਨੇ ਦੋਸ਼ ਲਗਾਇਆ ਕਿ, ਮੋਰਚੇ ਦੇ ਕੁੱਝ ਆਗੂ ਏਜੰਸੀਆਂ ਦੇ ਬੰਦੇ ਹਨ। ਰਾਜੋਆਣਾ ਨੇ ਇਹ ਬਿਆਨਬਾਜ਼ੀ ਪਟਿਆਲ਼ਾ ਦੇ ਰਾਜਿੰਦਰਾ ਹਸਪਤਾਲ ਵਿੱਚ ਚੈੱਕਅਪ ਲਈ ਲਿਆਂਦੇ ਦੌਰਾਨ ਕੀਤੀ। ਰਾਜੋਆਣਾ ਨੇ ਕਿਹਾ ਕਿਹਾ, ”ਮੇਰੇ ਅਕਾਲੀ ਹੋਣ ਉੱਤੇ ਇਤਰਾਜ਼ ਪ੍ਰਗਟਾਏ ਜਾ ਰਹੇ ਹਨ, ਮੈਂ ਅਕਾਲੀ ਹਾਂ ਅਤੇ ਅਕਾਲੀ ਹੀ ਰਹਾਂਗਾ। ਮੋਰਚੇ ਵਾਲੇ ਦੱਸਣ ਕਿ ਉਹ ਕਿਹੜੀ ਪਾਰਟੀ ਨਾਲ ਸਬੰਧਤ ਹਨ।”ਮੇਰਾ ਮੋਰਚੇ ਨਾਲ (ਕੌਮੀ ਇਨਸਾਫ਼ ਮੋਰਚੇ) ਨਾਲ ਕੋਈ ਸਬੰਧ ਨਹੀਂ ਹੈ। ਅਮਰ ਸਿੰਘ ਚਾਹਲ ਏਜੰਸੀਆਂ ਦਾ ਬੰਦਾ ਹੈ ਅਤੇ ਮੋਰਚੇ ਦੇ ਆਗੂਆਂ ਨੇ ਮੇਰੇ ਬਾਰੇ ਗਲਤ ਬਿਆਨਬਾਜ਼ੀ ਕੀਤੀ ਹੈ।” ਅਮਰ ਸਿੰਘ ਚਾਹਲ ਪੰਜਾਬ ਅਤੇ ਹਰਿਆਣਾ ਦੇ ਵਕੀਲ ਹਨ ਅਤੇ ਕੌਮੀ ਇਨਸਾਫ਼ ਮੋਰਚੇ ਦੇ ਪ੍ਰਮੁੱਖ ਆਗੂਆਂ ਵਿੱਚੋਂ ਇੱਕ ਹਨ।
ਅਮਰ ਸਿੰਘ ਚਾਹਲ ਨੇ ਬਲਵੰਤ ਸਿੰਘ ਰਾਜੋਆਣਾ ਦੇ ਬਿਆਨ ਦਾ ਜਵਾਬ ਦਿੰਦਿਆਂ ਕਿਹਾ,”ਰਾਜੋਆਣਾ ਦੇ ਸਾਡੀ ਹਿਮਾਇਤ ਨਾ ਕਰਨ ਨਾਲ ਕੋਈ ਫ਼ਰਕ ਨਹੀਂ ਪੈਂਦਾ।””ਮੇਰੇ ਖ਼ਿਲਾਫ਼ ਉਨ੍ਹਾਂ ਜੋ ਕਿਹਾ ਉਹ ਬਿਲਕੁਲ ਝੂਠ ਹੈ। ਮੈਨੂੰ ਏਜੰਸੀਆਂ ਨਾਲ ਸਬੰਧਿਤ ਹੋਣਾ ਦੱਸਣਾ ਬਿਲਕੁਲ ਗ਼ਲਤ ਹੈ।”ਉਨ੍ਹਾਂ ਕਿਹਾ ਕਿ ਇਸ ਦਾ ਕਾਰਨ ਮੇਰੇ ਵਲੋਂ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਦਾ ਉਸ ਸਮੇਂ ਵਿਰੋਧ ਕਰਨਾ ਹੋ ਸਕਦਾ ਹੈ ਜਦੋਂ ਉਹ ਚੋਣਾਂ ਲੜ ਰਹੀ ਸੀ।















