ਸਾਬਕਾ DSP ਬਲਵਿੰਦਰ ਸੇਖੋਂ ਦੀ ਕਿਉਂ ਹੋਈ ਗ੍ਰਿਫਤਾਰੀ

ਆਪਣੇ ਬੇਬਾਕ ਬੋਲਾਂ ਨਾਲ ਜਾਣੇ ਜਾਂਦੇ ਤੇ ਲੁਧਿਆਣਾ ਦੇ ਸਾਬਕਾ ਡੀਐੱਸਪੀ ਰਹੇ ਬਲਵਿੰਦਰ ਸੇਖੋਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਸੇਖੋਂ ਖਿਲਾਫ ਹਾਈਕੋਰਟ ਨੇ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਸੀ। ਸੇਖੋਂ ਨੇ ਹਾਈਕੋਰਟ ਜੱਜ ‘ਤੇ ਭ੍ਰਿਸ਼ਟਾਚਾਰੀ ਤੇ ਸਰਕਾਰਾਂ ਨਾਲ ਮਿਲੀਭੁਗਤ ਸਣੇ ਕਈ ਦੋਸ਼ ਲਗਾਏ ਸਨ। ਕੋਰਟ ਨੇ ਪੁਲਿਸ ਨੂੰ ਸੇਖੋਂ ਨੂੰ ਜਲਦ ਗ੍ਰਿਫਤਾਰ ਕਰਨ ਦੇ ਹੁਕਮ ਦਿੱਤੇ ਸਨ।
ਦੂਜੇ ਪਾਸੇ ਬਲਵਿੰਦਰ ਸੇਖੋਂ ਦਾ ਕਹਿਣਾ ਹੈਕਿ ਉਹ ਪੰਜਾਬ ਦੇ ਲੋਕਾਂ ਦੇ ਹਿੱਤ ਵਿਚ ਲੜਾਈ ਲੜ ਰਹੇ ਹਨ, ਉਹ ਕਿਸੇ ਤੋਂ ਡਰਨ ਵਾਲੇ ਨਹੀਂ ਹਨ। ਬਲਵਿੰਦਰ ਸੇਖੋਂ ਨੇ ਪੰਜਾਬ ਵਿਚ ਵੱਧ ਰਹੇ ਨਸ਼ੇ ਨੂੰ ਲੈ ਕੇ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ ਜਿਸ ਵਿਚ ਉਨ੍ਹਾਂ ਨੇ ਪੰਜਾਬ ਦੇ ਦੋ ਸਾਬਕਾ ਡੀਜੀਪੀ ਸੁਰੇਸ਼ ਅਰੋੜਾ ਤੇ ਦਿਨਕਰ ਗੁਪਤਾ ਸਣੇ ਕੁਝ ਨੇਤਾਵਾਂ ‘ਤੇ ਨਸ਼ਾ ਵੇਚਣ ਦੇ ਦੋਸ਼ ਲਗਾਏ ਹਨ। ਸੇਖੋਂ ਦਾ ਕਹਿਣਾ ਸੀ ਕਿ ਅਦਾਲਤ ਵੱਲੋਂ ਇਸ ਮਾਮਲੇ ਵਿਚ ਕਾਰਵਾਈ ਨਹੀਂ ਕੀਤੀ ਜਾ ਰਹੀ ਜਦੋਂ ਕਿ ਦੋ ਦਿਨ ਪਹਿਲਾਂ ਵੀ ਕੇਸ ਦੀ ਸੁਣਵਾਈ ਸੀ।
ਬਲਵਿੰਦਰ ਸੇਖੋਂ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਵਿਵਾਦ ਹੋਣ ਦੇ ਸਾਹਮਣੇ ਆਏ ਸਨ ਜਿਸ ਦੇ ਬਾਅਦ ਹਾਈਕੋਰਟ ਨੇ ਉਨ੍ਹਾਂ ਨੇ ਨੌਕਰੀ ਤੋਂ ਡਿਸਮਿਸ ਕਰਨ ਦੇ ਹੁਕਮ ਦਿੱਤੇ ਸਨ ਜਿਸ ਦੇ ਬਾਅਦ ਤੋਂ ਸੇਖੋਂ ਲਗਾਤਾਰ ਹਾਈਕੋਰਟ ਦੇ ਜੱਜਾਂ ਖਿਲਾਫ ਰੋਸ ਜ਼ਾਹਿਰ ਕਰਦੇ ਰਹਿੰਦੇ ਸਨ। 12 ਫਰਵਰੀ ਨੂੰ ਉਨ੍ਹਾਂ ਨੇ ਇਕ ਪ੍ਰੈੱਸ ਕਾਨਫਰੰਸ ਵੀ ਕੀਤੀ ਸੀ। 2019 ਵਿਚ ਬਲਵਿੰਦਰ ਸਿੰਘ ਸੇਖੋਂ ਨਗਰ ਨਿਗਮ ਵਿਚ ਡੀਐੱਸਪੀ ਦੀ ਪੋਸਟ ‘ਤੇ ਤਾਇਨਾਤ ਸਨ। ਉਸ ਸਮੇਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਉੁਨ੍ਹਾਂ ਦੀ ਗੱਲਬਾਤ ਦੀ ਆਡੀਓ ਵਾਇਰਲ ਹੋਈ ਸੀ। ਇਸ ਆਡੀਓ ਕਲਿੱਪ ਦੇ ਬਾਅਦ ਦੋਵਾਂ ਵਿਚ ਦੂਰੀਆਂ ਕਾਫੀ ਵਧ ਗਈਆਂ ਸਨ।
ਬਲਵਿੰਦਰ ਸਿੰਘ ਸੇਖੋਂ 2 ਸਾਲ ਤੋਂ ਸਸਪੈਂਡ ਚੱਲ ਰਹੇ ਹਨ।

Total Views: 267 ,
Real Estate