ਚੰਦ ਤੇ ਦੂਜਾ ਕਦਮ ਰੱਖਣ ਵਾਲੇ ਨੇ 93 ਸਾਲ ਦੀ ਉਮਰ ‘ਚ ਚੌਥਾ ਵਿਆਹ ਕਰਵਾਇਆ

ਅਮਰੀਕਾ ਦੇ ਮਸ਼ਹੂਰ ਪੁਲਾੜ ਯਾਤਰੀ ਰਹੇ ਬਜ ਅਲਡਰਿਨ ਨੇ ਲੰਘੇ ਸ਼ੁੱਕਰਵਾਰ ਨੂੰ ਆਪਣਾ 93ਵਾਂ ਜਨਮ ਮਨਾਉਣ ਮੌਕੇ ਚੌਥਾ ਵਿਆਹ ਵੀ ਕਰਾ ਲਿਆ । ਉਹਨਾ ਦੀ ਪਤਨੀ ਡਾ: ਅੰਕਾ ਫਾਰ 63 ਸਾਲ ਦੀ ਹੈ। ਟਵਿੱਟਰ ਤੇ ਅਲਡਰਿਨ ਨੇ ਖੁਦ ਲਿਖਿਆ ਕਿ ‘ ਅਸੀਂ ਦੋਵੇ ਘਰ ਤੋਂ ਭੱਜ ਕੇ ਸ਼ਾਦੀ ਕਰਵਾਉਣ ਵਾਲੇ ਟੀਨਏਜਰਸ ਦੀ ਤਰ੍ਹਾਂ ਉਤਸ਼ਾਹਿਤ ਹਾਂ ।’ 1969 ਵਿੱਚ ਅਪੋਲੋ 11 ਮਿਸ਼ਨ ਦੇ ਤਹਿਤ ਤੀਲ ਆਰਮ ਸਟਰਾਂਗ ਅਤੇ ਬਜ ਅਲਡਰਿਨ ਚੰਦ ਤੇ ਗਏ ਸਨ। ਨੀਲ ਆਰਮਸਟਰਾਂਗ ਸਭ ਤੋਂ ਪਹਿਲਾਂ ਚੰਦ ਤੇ ਉਤਰੇ । ਨੀਲ ਤੋਂ 19 ਮਿੰਟ ਮਗਰੋਂ ਅਲਡਰਿਨ ਨੇ ਚੰਦ ਤੇ ਕਦਮ ਰੱਖਿਆ ।

ਚੰਦ ਤੇ ਪਹਿਲੀ ਵਾਰ ਜਾਣ ਵਾਲੇ ਮਿਸ਼ਨ ਦੇ ਮੈਂਬਰ ਨੀਲ ਆਰਮਸਟਰਾਂਗ (ਖੱਬੇ) ਮਾਈਕਲ ਕਲਾਂਰਸ (ਵਿਚਾਲੇ ) ਅਤੇ ਬਜ ਅਲਡਰਿਨ ( ਸੱਜੇ)
Total Views: 498 ,
Real Estate