ਇਰਾਨੀ ਰਾਸ਼ਟਰਪਤੀ ਮਸੂਦ ਪੇਜੇਸ਼ਕੀਅਨ ਨੇ ਆਪਣੇ ਅਹੁਦੇ ਤੋਂ ਅਧਿਕਾਰਤ ਤੌਰ ‘ਤੇ ਅਸਤੀਫਾ ਦੇ ਦਿੱਤਾ ਹੈ। ਉਹਨਾਂ ਨੇ ਆਪਣਾ ਅਸਤੀਫਾ ਸਿੱਧਾ ਸੁਪਰੀਮ ਲੀਡਰ ਦੇ ਦਫ਼ਤਰ ਨੂੰ ਭੇਜਿਆ ਹੈ। ਇਸ ਅਣਕਿਆਸੇ ਕਦਮ ਨੇ ਦੇਸ਼ ਦੀ ਸੀਨੀਅਰ ਲੀਡਰਸ਼ਿਪ ਵਿੱਚ ਮਚੇ ਘਮਾਸਾਨ ਨੂੰ ਜਨਤਕ ਕਰ ਦਿੱਤਾ ਹੈ।ਰਾਸ਼ਟਰਪਤੀ ਪੇਜੇਸ਼ਕੀਅਨ ਨੇ ਆਪਣੇ ਅਸਤੀਫੇ ਵਿੱਚ ਬੇਹੱਦ ਗੰਭੀਰ ਦੋਸ਼ ਲਗਾਏ ਹਨ। ਉਹਨਾਂ ਨੇ ਸਾਫ਼ ਲਿਖਿਆ ਹੈ ਕਿ ਦੇਸ਼ ਦੇ ਵੱਡੇ ਅਤੇ ਬੇਹੱਦ ਜ਼ਰੂਰੀ ਫੈਸਲਿਆਂ ਤੋਂ ਰਾਸ਼ਟਰਪਤੀ ਅਤੇ ਸਰਕਾਰ ਨੂੰ ਪੂਰੀ ਤਰ੍ਹਾਂ ਵੱਖ ਤੇ ਦੂਰ ਕਰ ਦਿੱਤਾ ਗਿਆ ਹੈ। ਰਾਸ਼ਟਰਪਤੀ ਦੇ ਅਨੁਸਾਰ, ਇਸ ਸਥਿਤੀ ਕਾਰਨ ਜੋ ਖਾਲੀਪਣ ਪੈਦਾ ਹੋਇਆ, ਉਸਦਾ ਫਾਇਦਾ ਕੱਟੜਪੰਥੀ ਧੜਿਆਂ ਨੇ ਉਠਾਇਆ। ਹੁਣ ਆਈ.ਆਰ.ਜੀ.ਸੀ. (IRGC) ਦੇ ਕਮਾਂਡਰ ਦੇਸ਼ ਦੇ ਤਮਾਮ ਮਾਮਲਿਆਂ ਨੂੰ ਆਪਣੀ ਮਰਜ਼ੀ ਨਾਲ ਚਲਾ ਰਹੇ ਹਨ।ਪੇਜੇਸ਼ਕੀਅਨ ਨੇ ਕਿਹਾ ਹੈ ਕਿ ਮੌਜੂਦਾ ਹਾਲਾਤ ਵਿੱਚ ਉਹਨਾਂ ਲਈ ਸਰਕਾਰ ਚਲਾਉਣਾ ਸੰਭਵ ਨਹੀਂ ਰਹਿ ਗਿਆ ਹੈ। ਉਹ ਆਪਣੀਆਂ ਕਾਨੂੰਨੀ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਖੁਦ ਨੂੰ ਪੂਰੀ ਤਰ੍ਹਾਂ ਅਸਮਰੱਥ ਮਹਿਸੂਸ ਕਰ ਰਹੇ ਹਨ। ਇਸੇ ਕਾਰਨ ਉਹਨਾਂ ਨੇ ਬਿਨਾਂ ਕਿਸੇ ਦੇਰੀ ਦੇ ਤੁਰੰਤ ਅਹੁਦਾ ਛੱਡਣ ਦੀ ਮੰਗ ਕੀਤੀ ਹੈ।
ਇਰਾਨ ‘ਚ ਜੰਗ ਦੌਰਾਨ ਸਿਆਸੀ ਉਥਲ ਪੁਥਲ! ਰਾਸ਼ਟਰਪਤੀ ਨੇ ਅਹੁਦੇ ਤੋਂ ਦਿੱਤਾ ਅਸਤੀਫਾ
Real Estate





















