ਕੇਂਦਰ ਸਰਕਾਰ ਨੇ BBC ਦੀ ਡਾਕੂਮੈਂਟਰੀ ਸ਼ੇਅਰ ਕਰਨ ਵਾਲੇ YouTube ਚੈਨਲ ‘ਤੇ ਲਾਈ ਰੋਕ, ਯੂਟਿਊਬ ਲਿੰਕ ਨੂੰ ਸਾਂਝਾ ਕਰਨ ਵਾਲੇ ਟਵੀਟਸ ਵੀ ਬਲਾਕ

ਕੇਂਦਰ ਸਰਕਾਰ ਨੇ YouTube ‘ਤੇ ਬੀਬੀਸੀ ਡਾਕੂਮੈਂਟਰੀ ਸ਼ੇਅਰ ਕਰਨ ਵਾਲੇ ਵੀਡੀਓਜ਼ ਨੂੰ ਬਲਾਕ ਕਰ ਦਿੱਤਾ ਹੈ। ਇਸ ਦੇ ਨਾਲ ਹੀ ਬੀਬੀਸੀ ਡਾਕੂਮੈਂਟਰੀ ਦੇ ਯੂਟਿਊਬ ਲਿੰਕ ਨੂੰ ਸਾਂਝਾ ਕਰਨ ਵਾਲੇ ਟਵੀਟਸ ਨੂੰ ਵੀ ਬਲਾਕ ਕਰ ਦਿੱਤਾ ਗਿਆ ਹੈ। ਸੂਤਰਾਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਬੀਬੀਸੀ ਦੀ ਦਸਤਾਵੇਜ਼ੀ ਫਿਲਮ ”ਇੰਡੀਆ: ਦਿ ਮੋਦੀ ਕਵੇਸ਼ਨ” ਦੇ ਪਹਿਲੇ ਐਪੀਸੋਡ ਨੂੰ ਪ੍ਰਕਾਸ਼ਿਤ ਕਰਨ ਵਾਲੇ ਕਈ YouTube ਵੀਡੀਓਜ਼ ਨੂੰ ਬਲਾਕ ਕਰ ਦਿੱਤਾ ਹੈ।ਇਹ ਹੁਕਮ ਮਾਈਕ੍ਰੋਬਲਾਗਿੰਗ ਸਾਈਟ ਟਵਿਟਰ ਨੂੰ ਵੀ ਭੇਜਿਆ ਗਿਆ ਹੈ। ਟਵਿੱਟਰ ‘ਤੇ ਵੀ ਇਸ ਨਾਲ ਸਬੰਧਤ 50 ਤੋਂ ਵੱਧ ਟਵੀਟ ਕੀਤੇ ਗਏ ਸਨ। ਕੇਂਦਰ ਸਰਕਾਰ ਨੇ ਇਹ ਐਮਰਜੈਂਸੀ ਹੁਕਮ IT  ਨਿਯਮ, 2021 ਦੇ ਤਹਿਤ ਜਾਰੀ ਕੀਤੇ ਹਨ। ਯੂਟਿਊਬ ਚੈਨਲਾਂ ਅਤੇ ਟਵੀਟਸ ਨੂੰ ਬਲਾਕ ਕਰਨ ਨਾਲ ਸਬੰਧਤ ਇਸ ਹੁਕਮ ਵਿੱਚ ਕਿਹਾ ਗਿਆ ਹੈ ਕਿ ਬ੍ਰਿਟੇਨ ਦੇ ਜਨਤਕ ਪ੍ਰਸਾਰਕ ਬ੍ਰਿਟੇਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਵੱਲੋਂ ਬਣਾਈ ਗਈ ਇਸ ਡਾਕੂਮੈਂਟਰੀ ਨੂੰ ਵਿਦੇਸ਼ ਮੰਤਰਾਲੇ ਵੱਲੋਂ ਪ੍ਰਾਪੇਗੰਡਾ ਕਰਾਰ ਦਿੱਤਾ ਗਿਆ ਸੀ, ਜੋ ਕਿ ਬਿਲਕੁਲ ਵੀ ਉਚਿਤ ਨਹੀਂ ਹੈ ਅਤੇ ਬਸਤੀਵਾਦੀ ਮਾਨਸਿਕਤਾ ਹੈ। ਹਾਲਾਂਕਿ ਬੀਬੀਸੀ ਨੇ ਇਸਨੂੰ ਭਾਰਤ ਵਿੱਚ ਦੇਖਣ ਲਈ ਉਪਲਬਧ ਨਹੀਂ ਕਰਵਾਇਆ ਹੈ। ਪਰ ਕਈ ਯੂ-ਟਿਊਬ ਚੈਨਲਾਂ ‘ਤੇ ਇਸ ਨੂੰ ਅਪਲੋਡ ਕਰਕੇ ਭਾਰਤ ਵਿਰੋਧੀ ਏਜੰਡਾ ਚਲਾਇਆ ਜਾ ਰਿਹਾ ਹੈ। ਯੂ-ਟਿਊਬ ਨੂੰ ਵੀ ਇਸ ਮਾਮਲੇ ਵਿਚ ਕਾਰਵਾਈ ਕਰਨ ਅਤੇ ਭਵਿੱਖ ਵਿਚ ਅਜਿਹੀਆਂ ਵੀਡੀਓਜ਼ ਨੂੰ ਅਪਲੋਡ ਕਰਨ ਤੋਂ ਰੋਕਣ ਦੇ ਨਿਰਦੇਸ਼ ਦਿੱਤੇ ਗਏ ਹਨ।

Total Views: 266 ,
Real Estate