ਨੱਕ ਰਾਹੀਂ ਦਿੱਤੀ ਜਾਣ ਵਾਲੀ ਵੈਕਸੀਨ ਦੀ ਕੀਮਤ ਕਿੰਨੀਂ ?

ਭਾਰਤ ਸਰਕਾਰ ਨੇ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਵਿਚਕਾਰ ਨੱਕ ਰਾਹੀਂ ਦਿੱਤੀ ਜਾਣ ਵਾਲੀ ਇਸ ਵੈਕਸੀਨ ਦੀ ਕੀਮਤ 840 ਰੁਪਏ ਤੈਅ ਕੀਤੀ ਹੈ। ਨੇਜ਼ਲ ਵੈਕਸੀਨ ਦੀ ਕੀਮਤ 800+ 5% ਜੀਐਸਟੀ ਦੇ ਨਾਲ 840 ਰੁਪਏ ਹੋਵੇਗੀ। ਫਿਲਹਾਲ ਇਹ ਸਰਕਾਰ ਵੱਲੋਂ ਤੈਅ ਕੀਤੀ ਗਈ ਕੀਮਤ ਹੈ। ਭਾਰਤ ਬਾਇਓਟੈਕ ਕੰਪਨੀ ਚਾਹੁੰਦੀ ਹੈ ਕਿ ਇਸ ਦੀ ਕੀਮਤ 1000 ਰੁਪਏ ਰੱਖੀ ਜਾਵੇ। ਇਹ ਵੈਕਸੀਨ ਸ਼ੁਰੂ ਵਿੱਚ ਪ੍ਰਾਈਵੇਟ ਹਸਪਤਾਲਾਂ ਵਿੱਚ ਬੂਸਟਰ ਡੋਜ਼ ਵਜੋਂ ਲਗਾਇਆ ਜਾਵੇਗਾ। ਇਹ ਨੱਕ ਦੀ ਵੈਕਸੀਨ ਭਾਰਤ ਬਾਇਓਟੈਕ ਦੀ ਹੈ।
ਨੇਜ਼ਲ ਵੈਕਸੀਨ ਜਨਵਰੀ ਦੇ ਅੰਤ ਤੱਕ ਉਨ੍ਹਾਂ ਲੋਕਾਂ ਲਈ ਉਪਲਬਧ ਹੋਵੇਗਾ ਜਿਨ੍ਹਾਂ ਨੇ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਈਆਂ ਹਨ। ਭਾਰਤ ਬਾਇਓਟੈਕ ਨੇ ਯੂਨੀਵਰਸਿਟੀ ਆਫ ਵਾਸ਼ਿੰਗਟਨ ਦੇ ਸਹਿਯੋਗ ਨਾਲ ਇਹ ਨੱਕ ਦਾ ਟੀਕਾ ਤਿਆਰ ਕੀਤਾ ਹੈ।

Total Views: 485 ,
Real Estate