ਢਾਈ ਸਾਲ ਬਾਅਦ ਹੈਰਾਨੀਜਨਕ ਖੁਲਾਸਾ; ‘ਅਦਾਕਾਰ ਸੁਸ਼ਾਂਤ ਸਿੰਘ ਨੇ ਨਹੀਂ ਕੀਤੀ ਸੀ ਖੁਦਕੁਸ਼ੀ, ਹੋਇਆ ਸੀ ਕਤਲ’

ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਜਿਸ ਦੀ ਲਗਭਗ ਢਾਈ ਸਾਲ ਪਹਿਲਾਂ ਰਹੱਸਮਈ ਤਰੀਕੇ ਨਾਲ ਮੌਤ ਹੋ ਗਈ ਸੀ ਦੇ ਮਾਮਲੇ ਨੂੰ ਕਾਫੀ ਲੰਬਾ ਸਮਾਂ ਗੁਜਰ ਜਾਣ ਤੋਂ ਬਾਅਦ ਵੱਡਾ ਹੈਰਾਨ ਕਰਨ ਦੇਣ ਵਾਲਾ ਖੁਲਾਸਾ ਹੋਇਆ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਮਾਮਲੇ ਸਬੰਧੀ ਇਹ ਆਇਆ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ ਖੁਦਕੁਸ਼ੀ ਨਹੀਂ ਸਗੋਂ ਉਸਦਾ ਕਤਲ ਹੋਇਆ ਸੀ।ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸੁਸ਼ਾਂਤ ਦੇ ਪੋਸਟਮਾਰਟਮ ਸਟਾਫ ਵਿਚ ਸ਼ਾਮਲ ਇਕ ਵਿਅਕਤੀ ਨੇ ਜ਼ੋਰਦਾਰ ਦਾਅਵਾ ਕੀਤਾ ਹੈ ਕਿ ਅਦਾਕਾਰ ਨੇ ਖੁਦਕੁਸ਼ੀ ਨਹੀਂ ਕੀਤੀ, ਸਗੋਂ ਉਸ ਦਾ ਕਤਲ ਕੀਤਾ ਗਿਆ ਸੀ। ਮੀਡੀਆ ਰਿਪੋਰਟਾਂ ਦਾ ਕਹਿਣਾ ਹੈ ਕਿ ਇਸ ਖੁਲਾਸੇ ਦਾ ਦਾਅਵਾ ਕਰਨ ਵਾਲੇ ਇਸ ਵਿਅਕਤੀ ਨੇ ਦੱਸਿਆ ਹੈ ਕਿ ਸੁਸ਼ਾਂਤ ਦੇ ਪੋਸਟਮਾਰਟਮ ਦੌਰਾਨ ਉਹ ਪੋਸਟਮਾਰਟਮ ਰੂਮ ‘ਚ ਮੌਜੂਦ ਸੀ ਅਤੇ ਉੱਥੇ ਸਾਰੀਆਂ ਪ੍ਰਕਿਰਿਆਵਾਂ ‘ਚ ਸ਼ਾਮਲ ਸੀ। ਉਸ ਨੇ ਇਹ ਵੀ ਖੁਲਾਸਾ ਕੀਤਾ ਕਿ ਉਸ ਦੇ ਸਰੀਰ ਅਤੇ ਗਰਦਨ ‘ਤੇ ਕਈ ਨਿਸ਼ਾਨ ਸੀ। ਪੋਸਟਮਾਰਟਮ ਦੀ ਵੀਡੀਓਗ੍ਰਾਫੀ ਨਹੀਂ ਕੀਤੀ ਗਈ ਸੀ, ਸਿਰਫ ਫੋਟੋਆਂ ਖਿੱਚਣ ਦਾ ਆਦੇਸ਼ ਦਿੱਤਾ ਗਿਆ ਸੀ, ਜਿਸ ਦਾ ਪਾਲਣ ਕੀਤਾ ਗਿਆ ਸੀ।
14 ਜੂਨ 2020 ਨੂੰ ਸੁਸ਼ਾਂਤ ਸਿੰਘ ਰਾਜਪੂਤ ਮੁੰਬਈ ਦੇ ਆਪਣੇ ਘਰ ਵਿੱਚ ਲਟਕਦਾ ਪਾਇਆ ਗਿਆ ਸੀ ਅਤੇ ਉਸਦਾ ਪੋਸਟਮਾਰਟਮ ਮੁੰਬਈ ਦੇ ਕੂਪਰ ਹਸਪਤਾਲ ਵਿੱਚ ਕੀਤਾ ਗਿਆ ਸੀ।

Total Views: 216 ,
Real Estate