
ਅਮਰੀਕਾ ਵਿੱਚ ਬਰਫੀਲੇ ਤੂਫ਼ਾਨ ਨੇ ਕਹਿਰ ਮਚਾਇਆ ਹੈ। ਇਸ ਤੂਫ਼ਾਨ ਨੂੰ ਅਧਿਕਾਰੀਆਂ ਨੇ ‘‘ਸਦੀ ਦਾ ਬਰਫੀਲੇ ਤੂਫ਼ਾਨ’’ ਕਿਹਾ ਹੈ। ਉੱਤਰ-ਪੂਰਬ ਅਮਰੀਕਾ ਦੇ ਕਈ ਹਿੱਸਿਆਂ ਅਤੇ ਕੈਨੇਡਾ ਦੇ ਕਿਊਬਕ ਤੇ ਐਨਟੈਰੀਓ ਵਿੱਚ ਬਰਫ਼ੀਲਾ ਤੂਫ਼ਾਨ ਜਾਰੀ ਹੈ। ਕਈ ਇਲਾਕਿਆਂ ਵਿੱਚ ਦੇਸ਼ ਨੂੰ ਆਪਣੀ ਜ਼ੱਦ ਵਿੱਚ ਲੈਣ ਵਾਲੇ ਇਸ ਤੂਫ਼ਾਨ ਕਾਰਨ ਬਿਜਲੀ ਗੁੱਲ ਹੈ, ਯਾਤਰਾ ਵਿੱਚ ਦੇਰੀ ਹੋ ਰਹੀ ਹੈ। ਅਮਰੀਕਾ ਵਿੱਚ ਹੁਣ ਤੱਕ ਬਰਫੀਲੇ ਤੂਫ਼ਾਨ ਕਰਕੇ ਹੁਣ ਤੱਕ ਘੱਟੋ-ਘੱਟ 60 ਮੌਤਾਂ ਹੋਈਆਂ ਹਨ।
ਬਫਲੋ ਕਾਊਂਟੀ ਵਿੱਚ ਇਸ ਬਰਫ਼ ਦੇ ਤੂਫ਼ਾਨ ਕਾਰਨ ਹਾਲਾਤ ਬਹੁਤ ਖਰਾਬ ਹਨ। ਨਿਊ ਯਾਰਕ ਵਿੱਚ ਅਧਿਕਾਰੀਆਂ ਮੁਤਾਬਕ ਬਫਲੋ ਵਿੱਚ ਘੰਟਿਆਂ ਬੱਧੀ ਬਰਫ਼ਬਾਰੀ ਕਾਰਨ ਕਈ ਇੰਚਾਂ ਮੋਟੀ ਬਰਫ਼ ਦੀ ਚਾਦਰ ਬਣ ਗਈ ਹੈ ਅਤੇ ਵਿਜ਼ੀਬਿਲਟੀ ਬੇਹੱਦ ਹੀ ਘੱਟ। ਵਾਹਨਾਂ ਵਿੱਚੋਂ ਅਤੇ ਬਰਫ਼ ਦੇ ਹੇਠੋਂ ਲਾਸ਼ਾਂ ਮਿਲ ਰਹੀਆਂ ਹਨ। ਐਮਰਜੈਂਸੀ ਅਮਲੇ ਦੇ ਲੋਕ ਇੱਕ-ਇੱਕ ਕਾਰ ਨੂੰ ਚੈੱਕ ਕਰ ਰਹੇ ਹਨ ਤਾਂ ਜੋ ਲੋਕਾਂ ਨੂੰ ਇਸ ਮਾੜੇ ਹਾਲ ਤੋਂ ਬਚਾਇਆ ਜਾ ਸਕੇ।
ਗਵਰਨਰ ਕੈਥੀ ਹੋਚੁਲ ਨੇ ਪੱਤਰਕਾਰਾਂ ਨੂੰ ਕਿਹਾ ਕਿ, ‘‘ਯਕੀਨਨ ਇਹ ਸਦੀ ਦਾ ਬਰਫ਼ੀਲਾ ਤੂਫ਼ਾਨ ਹੈ, ਇਹ ਕਹਿਣਾ ਬਹੁਤ ਜਲਦੀ ਹੈ ਕਿ ਇਹ ਪੂਰਾ ਹੋਣ ਉੱਤੇ ਹੈ।” ਹੋਚੁਲ ਨੇ ਅੱਗੇ ਇਹ ਵੀ ਕਿਹਾ ਕਿ ਨਿਊ ਯਾਰਕ ਦੇ ਕੁਝ ਪੱਛਮੀ ਕਸਬੇ “ਰਾਤੋ ਰਾਤ 30 ਤੋਂ 40 ਇੰਚ ਬਰਫ਼ ਨਾਲ ਘਿਰ ਗਏ।” ਵ੍ਹਾਈਟ ਹਾਊਸ ਵੱਲੋਂ ਜਾਰੀ ਬਿਆਨ ਮੁਤਾਬਕ ਸੋਮਵਾਰ ਨੂੰ ਹੋਚੁਲ ਨੇ ਰਾਸ਼ਰਪਤੀ ਜੋਅ ਬਾਇਡਨ ਨਾਲ ਮਦਦ ਬਾਰੇ ਗੱਲ ਕੀਤੀ।
ਅਮਰੀਕਾ: ਬਰਫ਼ੀਲਾ ਤੂਫ਼ਾਨ: ਕਈ ਫੁੱਟ ਬਰਫ਼ ਨਾਲ ਘਿਰੇ ਘਰ, ਕਾਰਾਂ ਚੋ ਮਿਲ ਰਹੀਆਂ ਲਾਸ਼ਾਂ !
Total Views: 206 ,
Real Estate



















