ਦੁਨੀਆਂ ਭਰ ਦੀਆਂ ਪੰਥਕ ਜਥੇਬੰਦੀਆਂ ਅਤੇ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ, ਗੁਰਦੁਵਾਰਾ ਗੁਰ ਨਾਨਕ ਦਰਬਾਰ ਇੰਡਿਅਨਐਪਲਸ (ਇੰਡਿਆਨਾ) ਵਿਖੇ 20 ਮੱਘਰ ਸੰਮਤ 554 ਨਾਨਕਸ਼ਾਹੀ (3 ਦਸੰਬਰ 2022 ਈ:) ਦਿਨ ਸ਼ਨਿਚਰਵਾਰ ਨੂੰ ਸੱਦੇ ਗਏ ਪੰਥਕ ਇਕੱਠ ਵੱਲੋਂ ਮਤਾ ਪਾਸ ਕੀਤਾ ਗਿਆ ਕਿ “ਇਹ ਇਕੱਠ ਸ. ਪਾਲ ਸਿੰਘ ਪੁਰੇਵਾਲ ਜੀ ਨੂੰ ਸ਼ਰਧਾਂਜਲੀ ਭੇਂਟ ਕਰਦਾ ਹੋਇਆ, ਉਨ੍ਹਾਂ ਵੱਲੋਂ ਕੀਤੇ ਬਹੁਤ ਹੀ ਅਹਿਮ ਕੌਮੀ ਕਾਰਜ, ਭਾਵ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਪੂਰਨ ਤੌਰ ਤੇ ਮਾਨਤਾ ਦਿੰਦਾ ਹੈ, ਅਤੇ ਅੱਗੋਂ ਤੋਂ ਸਾਰੇ ਦਿਹਾੜੇ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਮਨਾਉਣ ਦਾ ਐਲਾਨ ਕਰਦਾ ਹੈ। ਦੇਸ ਵਿਦੇਸ਼ ਦੀਆਂ ਗੁਰਦਵਾਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ ਅਤੇ ਪੰਥ ਦਰਦੀਆਂ, ਜਿਹੜੀਆਂ ਮੂਲ ਨਾਨਕਸ਼ਾਹੀ ਕੈਲੰਡਰ ਤੇ ਪਹਿਰਾ ਦੇ ਰਹੀਆਂ ਹਨ, ਦਾ ਧੰਨਵਾਦ ਕਰਦਾ ਹੋਇਆ, ਉਨ੍ਹਾਂ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਨੂੰ, ਜਿਨ੍ਹਾਂ ਨੇ ਅਜੇ ਇਸ ਕੈਲੰਡਰ ਨੂੰ ਲਾਗੂ ਨਹੀਂ ਕੀਤਾ, ਨੂੰ ਨਵੇ ਸਾਲ ਭਾਵ 1 ਚੇਤ (14 ਮਾਰਚ) ਤੋਂ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਨ ਦੀ ਪੁਰ ਜੋਰ ਅਪੀਲ ਕਰਦਾ ਹੈ।”
ਨਾਨਕਸ਼ਾਹੀ ਕੈਲੰਡਰ ਦੇ ਰਚੇਤ ਪਾਲ ਸਿੰਘ ਪੁਰੇਵਾਲ ਨਮਿੱਤ ਸ਼ਰਧਾਜਲੀ ਸਮਾਗਮ
Total Views: 293 ,
Real Estate



















