ਸਿੰਗਾਪੁਰ : ਜਹਾਜ਼ ‘ਚ ਬੰਬ ਦੀ ਧਮਕੀ ਦੇਣ ਦੇ ਦੋਸ਼ ‘ਚ ਵਿਅਕਤੀ ਗ੍ਰਿਫ਼ਤਾਰ

ਸਿੰਗਾਪੁਰ ਏਅਰਲਾਈਨਜ਼ ਦੇ ਜਹਾਜ਼ ਦੇ ਚਾਲਕ ਦਲ ਦੇ ਮੈਂਬਰ ਨਾਲ ਕੁੱਟਮਾਰ ਕਰਨ ਅਤੇ ਆਪਣੇ ਬੈਗ ਵਿੱਚ ਵਿਸਫੋਟਕ ਹੋਣ ਦੀ ਧਮਕੀ ਦੇਣ ਦੇ ਦੋਸ਼ ਵਿੱਚ ਬੁੱਧਵਾਰ ਨੂੰ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਹ ਜਾਣਕਾਰੀ ਇਕ ਖ਼ਬਰ ‘ਚ ਦਿੱਤੀ ਗਈ ਹੈ ਘਟਨਾ ਬੁੱਧਵਾਰ ਤੜਕੇ ਵਾਪਰੀ। ਪੁਲਸ ਨੂੰ ਸੂਚਨਾ ਮਿਲੀ ਸੀ ਕਿ ਕਰੀਬ 209 ਯਾਤਰੀਆਂ ਨੂੰ ਲੈ ਕੇ ਸਾਨ ਫਰਾਂਸਿਸਕੋ ਤੋਂ ਸਿੰਗਾਪੁਰ ਜਾ ਰਹੀ ਫਲਾਈਟ ‘SQ33’ ਵਿਚ ਇੱਕ ਯਾਤਰੀ ਨੇ ਆਪਣੇ ਬੈਗ ‘ਚ ਬੰਬ ਹੋਣ ਦਾ ਦਾਅਵਾ ਕੀਤਾ ਅਤੇ ਉਸ ਨੇ ਚਾਲਕ ਦਲ ਦੇ ਇੱਕ ਮੈਂਬਰ ‘ਤੇ ਹਮਲਾ ਵੀ ਕੀਤਾ। ਸਿੰਗਾਪੁਰ ਹਵਾਈ ਸੈਨਾ ਦੇ ਅਧੀਨ ਜਹਾਜ਼ ਸਵੇਰੇ 5:50 ਵਜੇ ਚਾਂਗੀ ਹਵਾਈ ਅੱਡੇ ‘ਤੇ ਸੁਰੱਖਿਅਤ ਉਤਾਰਿਆ ਗਿਆ। ਖ਼ਬਰ ਵਿਚ ਇਕ ਸੀਨੀਅਰ ਪੁਲਸ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਕਿ ਜਹਾਜ਼ ਦੇ ਚਾਲਕ ਦਲ ਦੇ ਇਕ ਮੈਂਬਰ ਨੇ ਉਕਤ ਵਿਅਕਤੀ ਨੂੰ ਰੋਕ ਕੇ ਰੱਖਿਆ। ਬਾਅਦ ‘ਚ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਦੋਸ਼ੀ ਦੇ ਬਾਰੇ ਜਾਣਕਾਰੀ ਅਦਾਲਤ ਵਿਚ ਉਸ ਖ਼ਿਲਾਫ਼ ਦੋਸ਼ ਤੈਅ ਹੋਣ ਤੱਕ ਜ਼ਾਹਰ ਨਹੀਂ ਕੀਤੀ ਜਾਵੇਗੀ।
Total Views: 96 ,
Real Estate