ਸ਼ੋਕ ਸਮਾਚਾਰ : ਮਾਤਾ ਬਲਵੀਰ ਕੌਰ ਸਹੋਤਾ ਦੇ ਅਕਾਲ ਚਲਾਣੇ ‘ਤੇ ਸਮੂੰਹ ਸਹੋਤਾ ਪਰਿਵਾਰ ਨੂੰ ਭਾਰੀ ਸਦਮਾ


ਫਰਿਜ਼ਨੋ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਬੀਤੇ ਦਿਨੀ ਸੈਲਮਾਂ ਨਿਵਾਸੀ ਮਾਤਾ ਬਲਵੀਰ ਕੌਰ ਸਹੋਤਾ (ਪਤਨੀ ਸ. ਨਿਰਮਲ ਸਿੰਘ ਸਹੋਤਾ) ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਅਕਾਲ ਚਲਾਣਾ ਕਰ ਗਏ ਸਨ। ਇਸ ਸਮੇਂ ਉਨ੍ਹਾਂ ਦੀ ਉਮਰ ਲਗਭਗ 78 ਸਾਲ ਸੀ। ਪੰਜਾਬ ਤੋਂ ਜਿਲ੍ਹਾਂ ਜਲੰਧਰ ਵਿੱਚ ਉਨ੍ਹਾਂ ਦਾ ਪਿਛਲਾ ਪਿੰਡ ‘ਬੜਾ ਪਿੰਡ’ ਸੀ। ਉਹ ਤਕਰੀਬਨ 36 ਸਾਲ ਪਹਿਲਾ ਅਮਰੀਕਾ ਆਏ ਸਨ। ਇੱਥੇ ਮਾਤਾ ਜੀ ਦੀ ਯੋਗ ਅਗਵਾਈ ਵਿੱਚ ਸਮੂੰਹ ਪਰਿਵਾਰ ਨੇ ਬਹੁਤ ਮਿਹਨਤ ਕੀਤੀ ਅਤੇ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਇਆ। ਮਾਤਾ ਜੀ ਚੰਗੇ ਗੁਰਮਤਿ ਸੁਭਾਅ ਦੇ ਮਾਲਕ ਸਨ ਅਤੇ ਸੈਲਮਾਂ ਦੇ ਗੁਰੂਘਰ ਨਾਲ ਜੁੜੇ ਹੋਏ ਸਨ। ਉਹ ਬਹੁਤ ਮਿਲਾਪੜੇ ਅਤੇ ਨਿੱਘੇ ਸੁਭਾਅ ਦੇ ਮਾਲਕ ਸਨ। ਜਿਸ ਕਰਕੇ ਸਭ ਮਾਤਾ ਜੀ ਦਾ ਬਹੁਤ ਸਤਿਕਾਰ ਕਰਦੇ ਸਨ ਅਤੇ ਸਮੂੰਹ ਸਹੋਤਾ ਪਰਿਵਾਰ ਧਾਰਮਿਕ ਅਤੇ ਸਮਾਜਿਕ ਕੰਮਾਂ ਵਿੱਚ ਵੱਧ ਚੜ ਕੇ ਹਿੱਸਾ ਲੈੰਦਾ ਆ ਰਿਹਾ ਹੈ।
ਮਾਤਾ ਜੀ ਆਪਣੇ ਪਿੱਛੇ ਪਤੀ ਸ. ਨਿਰਮਲ ਸਿੰਘ ਸਹੋਤਾ, ਦੋ ਪੁੱਤਰਾਂ ਵਿੱਚ ਅਰਵਿੰਦਰ ਸਿੰਘ ਸਹੋਤਾ ਅਤੇ ਨਰਿੰਦਰ ਸਿੰਘ ਸਹੋਤਾ (ਨਿੱਕ ਸਹੋਤਾ ਸੈਲਮਾਂ ਸਕੂਲ ਬੋਰਡ ਟਰੱਸਟੀ) ਤੋਂ ਇਲਾਵਾ ਦੋ ਧੀਆਂ ਰਣਜੀਤ ਕੌਰ ਦੁਸਾਂਝ ਅਤੇ ਸੁਖਦੀਪ ਕੌਰ ਦਸਾਂਝ ਦੀ ਹੱਸਦੀ-ਖੇਡਦੀ ਪਰਿਵਾਰਕ ਫੁੱਲਬਾੜੀ ਛੱਡ ਗਏ ਹਨ। ਮਾਤਾ ਜੀ ਦਾ ਅੰਤਮ ਸੰਸ਼ਕਾਰ ਅਤੇ ਸਰਧਾਜ਼ਲੀਆਂ ਦੀ ਰਸ਼ਮ 30 ਜੁਲਾਈ 2022, ਦਿਨ ਸ਼ਨੀਵਾਰ ਨੂੰ “ਸ਼ਾਂਤ ਭਵਨ ਪੰਜਾਬੀ ਫਿਊਨਰਲ ਹੋਮ” ਵਿਖੇ ਬਾਅਦ ਦੁਪਹਿਰ 2 ਵਜ਼ੇ ਤੋਂ 4 ਵਜ਼ੇ ਹੋਵੇਗੀ। ਜਿਸ ਦਾ ਪਤਾ: 4800 E. Clayton Ave, Fowler, CA-93625 ਹੈ। ਇਸ ਉਪਰੰਤ ਉਨ੍ਹਾਂ ਦੀ ਆਤਮਕ ਸ਼ਾਂਤੀ ਲਈ ਰੱਖੇ ਗਏ ਪਾਠ ਦਾ ਭੋਗ ਅਤੇ ਅੰਤਮ ਅਰਦਾਸ ਗੁਰਦੁਆਰਾ “Sikh Center of Pacific Coast” ਵਿਖੇ ਹੋਵੇਗੀ। ਗੁਰੂਘਰ ਦਾ ਪਤਾ:
2211 S Highland Ave, Selma, CA 93662 ਹੈ। ਇਸ ਸਮੇਂ ਸਮੂੰਹ ਸਹੋਤਾ ਪਰਿਵਾਰ ਦੇ ਦੁੱਖ ਵਿੱਚ ਅਸੀਂ “ਧਾਲੀਆਂ ਅਤੇ ਮਾਛੀਕੇ ਮੀਡੀਆਂ ਅਮਰੀਕਾ” ਵੱਲੋਂ ਸ਼ਰੀਕ ਹਾਂ। ਅਰਦਾਸ ਕਰਦੇ ਹਾਂ ਕਿ ਪਰਮਾਤਮਾ ਮਾਤਾ ਜੀ ਦੀ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਦੁੱਖ ਸਾਝਾ ਕਰਨ ਅਤੇ ਹੋਰ ਜਾਣਕਾਰੀ ਲਈ ਉਨ੍ਹਾ ਦੇ ਸਪੁੱਤਰ ਸ. ਅਰਵਿੰਦਰ ਸਿੰਘ ਸਹੋਤਾ ਫੋਨ ਨੰਬਰ (559) 905-5886 ਜਾਂ ਨਰਿੰਦਰ ਸਿੰਘ ਸਹੋਤਾ (559) 318-0051 ਦੇ ਫੋਨ ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Total Views: 60 ,
Real Estate