ਸ਼ੋਸ਼ਲ ਮੀਡੀਆਂ ਦੇ ਯੁੱਗ ਵਿੱਚ ਵੀ ਚੰਗੀਆਂ ਪੁਸਤਕਾ ਦੀ ਮੰਗ ਹਮੇਸਾ ਬਰਕਰਾਰ


ਫਰਿਜ਼ਨੋ, ਕੈਲੇਫੋਰਨੀਆਂ (ਧਾਲੀਆਂ / ਮਾਛੀਕੇ): ਅੱਜ ਦੇ ਵਿਗਿਆਨਿਕ ਯੁੱਗ ਵਿੱਚ ਸੰਸਾਰਕ ਪੱਧਰ ‘ਤੇ ਵਿੱਦਿਅਕ, ਸਮਾਜਿਕ, ਸੱਭਿਆਚਾਰਕ ਅਤੇ ਮੰਨੋਰੰਜਨ ਦੇ ਸਾਧਨਾਂ ਵਿੱਚ ਬਹੁਤ ਤਬਦੀਲੀ ਆਈ। ਇਸ ਨਵੀਨੀਕਰਨ ਨੇ ਇਨਸਾਨ ਨੂੰ ਆਪਣੇ-ਆਪ ਨਾਲੋ ਵੀ ਅਲੱਗ ਕਰ ਦਿੱਤਾ। ਅਜਿਹੇ ਵਿੱਚ ਪਰਿਵਾਰ ਵਿੱਚ ਬੈਠਿਆ ਵੀ ਉਹ ਇਕੱਲਾ ਹੁੰਦਾ ਹੈ। ਇਹੀ ਕਾਰਨ ਹੈ ਕਿ ਅੱਜ ਸਮੇਂ ਵਿੱਚ ਅਖਬਾਰਾ ਜਾਂ ਪੁਸਤਕਾ ਪ੍ਰਤੀ ਨਵੀਂ ਪੀੜੀ ਦਾ ਰੁਝਾਨ ਘੱਟ ਰਿਹਾ ਹੈ। ਇਸੇ ਵਿਸ਼ੇ ਨੂੰ ਲੈ ਕੇ ਬੀਤੇ ਦਿਨੀ ਇਕ ਵਿਚਾਰ-ਚਰਚਾ ਪੱਤਰਕਾਰ ਗੁਰਿੰਦਰਜੀਤ ਸਿੰਘ ਨੀਟਾ ਮਾਛੀਕੇ ਦੇ ਉੱਦਮ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਰੱਖੀ ਗਈ। ਜਿਸ ਵਿੱਚ ਪੰਜਾਬੀ ਮਾਂ ਬੋਲੀ ਲਈ ਚਿੰਤਤ ਬਤੌਰ ਮੁੱਖ ਮਹਿਮਾਨ ਲੇਖਕ ਅਸ਼ੋਕ ਬਾਂਸਲ ਮਾਨਸਾ ਹਾਜ਼ਰ ਹੋਏ। ਇਸ ਸਮੇਂ ਚੱਲੀ ਇਸ ਵਿਚਾਰ-ਚਰਚਾ ਵਿੱਚ ਸ਼ੋਸ਼ਲ ਮੀਡੀਏ ਰਾਹੀ ਹੋਰ ਵੀ ਬਹੁਤ ਸਖਸੀਅਤਾ ਨੇ ਹਾਜ਼ਰੀ ਭਰੀ। ਇਸ ਸਾਰੀ ਵਿਚਾਰ-ਚਰਚਾ ਦਾ ਸਿੱਟਾ ਇਹ ਨਿਕਲਿਆ ਕਿ ਅੱਜ ਵੀ ਚੰਗੀਆਂ ਪੁਸਤਕਾ ਦੀ ਮੰਗ ਉਨੀ ਹੈ, ਜਿੰਨੀ ਪਹਿਲਾ ਸੀ। ਬੇਸੱਕ ਸ਼ੋਸ਼ਲ ਮੀਡੀਆ ਪ੍ਰਕਾਸ਼ਤ ਪੁਸਤਕਾ ਨੂੰ ਆਪਣੇ ਸਾਧਨਾ ਰਾਹੀ ਸਾਡੇ ਤੱਕ ਲਿਆ ਰਿਹਾ ਹੈ। ਪਰ ਪਾਠਕ ਨੂੰ ਜੋ ਸੰਤੁਸ਼ਟੀ ਪੁਸਤਕ ਪੜਨ ਵਿੱਚ ਆਉਂਦੀ ਹੈ, ਉਹ ਹੋਰ ਸਾਧਨਾ ਰਾਹੀ ਨਹੀਂ। ਇਸ ਸਮੇਂ ਪੱਤਰਕਾਰ ਨੀਟਾ ਮਾਛੀਕੇ ਅਤੇ ਰਣਜੀਤ ਗਿੱਲ ਦੀਆਂ ਪੁਸਤਕਾ ਵੀ ਅਸ਼ੋਕ ਬਾਂਸਲ ਮਾਨਸਾ ਨੂੰ ਭੇਟ ਕੀਤੀਆਂ ਗਈਆਂ। ਇਸ ਵਿਚਾਰ-ਚਰਚਾ ਤੋਂ ਬਾਅਦ ਇਕ ਸੰਗੀਤਕ ਮਹਿਫਲ ਸਜਾਈ ਗਈ ਜਿਸ ਵਿੱਚ ਗਾਇਕ ਅਵਤਾਰ ਗਰੇਵਾਲ, ਧਰਮਵੀਰ ਥਾਂਦੀ, ਪੱਪੀ ਭਦੌੜ, ਜੱਗਾ ਸੁਧਾਰ, ਸੁਖਦੇਵ ਸਿੰਘ (ਗੁੱਲੂ ਬਰਾੜ) ਆਦਿਕ ਨੇ ਖੂਬ ਰੰਗ ਬੰਨਿਆਂ। ਜਦ ਪੰਜਾਬ ਤੋਂ ਪਹੁੰਚੇ ਅਸ਼ੋਕ ਬਾਂਸਲ ਮਾਨਸਾ ਨੇ ਵੀ ਆਪਣੀਆਂ ਕਵਿਤਾਵਾ ਰਾਹੀ ਹਾਜ਼ਰੀ ਭਰਦੇ ਹੋਏ ਅਜੋਕੇ ਹਲਾਤਾ ਦਾ ਵਰਨਣ ਕੀਤਾ। ਇਸ ਸਮੇਂ ਮਾਸਟਰ ਦਲਬਾਰਾ ਸਿੰਘ ਧਾਲੀਵਾਲ ਨੇ ਅਜਿਹੇ ਸਾਹਿੱਤਕ ਪ੍ਰੋਗਰਾਮ ਰੱਖਣ ‘ਤੇ ਸਭ ਨੂੰ ਵਧਾਈ ਦਿੱਤੀ। ਜਦ ਕਿ ਸ਼ੋਸ਼ਲ ਮੀਡੀਏ ਰਾਹੀ ਜੁੜੀਆਂ ਸਖਸੀਅਤਾਂ ਤੋਂ ਇਲਾਵਾਂ ਬਾਕੀ ਹਾਜ਼ਰ ਸਖਸੀਅਤਾ ਵਿੱਚ ਰਣਜੀਤ ਸਿੰਘ ਜੱਗਾ ਸੁਧਾਰ, ਡਾਕਟਰ ਸਿਮਰਜੀਤ ਸਿੰਘ ਧਾਲੀਵਾਲ, ਨੌਨਾ ਗਿੱਲ, ਦਿਲਬਾਗ ਸਿੰਘ ਗਿੱਲ,ਪ੍ਰੀਤ ਧਾਲੀਵਾਲ, ਪੱਤਰਕਾਰ ਕੁਲਵੰਤ ਉੱਭੀ ਆਦਿਕ ਨੇ ਸ਼ਿਰਕਤ ਕੀਤੀ। ਅੰਤ ਰਾਤ ਸੁਆਦਿਸਟ ਖਾਣੇ ਨਾਲ ਇਹ ਪ੍ਰੋਗਰਾਮ ਯਾਦਗਾਰੀ ਹੋ ਨਿਬੇੜਿਆਂ।

Total Views: 67 ,
Real Estate