ਅਮਰੀਕਾ ’ਚ ਗੋਲੀਬਾਰੀ, 8 ਬੱਚਿਆਂ ਦੀ ਮੌਤ

ਅਮਰੀਕਾ ਦੇ ਲੂਈਜ਼ਿਆਨਾ ਸੂਬੇ ਦੇ ਸ਼੍ਰੀਵਪੋਰਟ ਸ਼ਹਿਰ ਵਿਚ ਐਤਵਾਰ ਸਵੇਰੇ ਸੀਡਰ ਗਰੋਵ ਇਲਾਕੇ ਵਿਚ ਹੋਈ ਗੋਲੀਬਾਰੀ ਵਿਚ ਘੱਟੋ-ਘੱਟ 8 ਬੱਚਿਆਂ ਦੀ ਮੌਤ ਹੋ ਗਈ ਹੈ।ਬੱਚਿਆਂ ਦੀ ਉਮਰ 18 ਮਹੀਨੇ ਤੋਂ 14 ਸਾਲ ਤਕ ਦੱਸੀ ਜਾ ਰਹੀ ਹੈ।
ਪੁਲਿਸ ਅਨੁਸਾਰ, ਇਹ ਹਿੰਸਾ ਇਕ ਘਰੇਲੂ ਵਿਵਾਦ ਨਾਲ ਜੁੜੀ ਹੋਈ ਲਗਦੀ ਹੈ। ਗੋਲੀਬਾਰੀ ਤਿੰਨ ਵੱਖ-ਵੱਖ ਥਾਵਾਂ ਉਤੇ ਹੋਈ। ਸੱਭ ਤੋਂ ਵੱਡੀ ਘਟਨਾ ਵੈਸਟ 79ਵੀਂ ਸਟ੍ਰੀਟ ਉਤੇ ਵਾਪਰੀ, ਜਿੱਥੇ ਬੱਚਿਆਂ ਦੀ ਜਾਨ ਗਈ। ਇਸ ਤੋਂ ਇਲਾਵਾ, ਬੋਸਿਯਰ ਪੈਰਿਸ਼ ਵਿਚ ਵੀ ਗੋਲੀਬਾਰੀ ਦੇ ਕੇਸ ਦਰਜ ਕੀਤੇ ਗਏ। ਦੋ ਬਾਲਗ ਔਰਤਾਂ ਨੂੰ ਸਿਰ ਵਿਚ ਗੋਲੀ ਲੱਗੀ ਪਰ ਉਹ ਜ਼ਿੰਦਾ ਹਨ। ਇਕ ਨਾਬਾਲਗ ਮੁੰਡੇ ਨੇ ਛੱਤ ਤੋਂ ਛਾਲ ਮਾਰ ਕੇ ਅਪਣੀ ਜਾਨ ਬਚਾਈ, ਹਾਲਾਂਕਿ ਉਹ ਜ਼ਖ਼ਮੀ ਹੋ ਗਿਆ। ਸ਼ੱਕੀ ਹਮਲਾਵਰ, ਜੋ ਕਿ ਇਕ ਬਾਲਗ ਆਦਮੀ ਸੀ, ਜੋ ਕਿ ਬਾਅਦ ਵਿਚ ਮਾਰਿਆ ਗਿਆ।

Real Estate