ਦੀਵਾਲੀ ਮੌਕੇ ਸੜਕ ਹਾਦਸੇ ਵਿੱਚ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ

ਦੀਵਾਲੀ ਦੀ ਰਾਤ ਦੱਖਣੀ ਆਕਲੈਂਡ ਦੇ ਟਾਕਾਨਿਨੀ (Takanini) ਵਿਖੇ ਇੱਕ ਬਰਗਰਫਿਊਲ (BurgerFuel) ਰੈਸਟੋਰੈਂਟ ਵਿੱਚ ਕਾਰ ਟਕਰਾਉਣ ਨਾਲ ਪੰਜਾਬੀ ਭਾਰਤੀ ਪਰਿਵਾਰਾਂ ਨਾਲ ਸਬੰਧਤ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ।ਇਹ ਦੁਖਦਾਈ ਘਟਨਾ ਐਤਵਾਰ, 8 ਨਵੰਬਰ ਨੂੰ ਰਾਤ ਲਗਪਗ 10.15 ਵਜੇ ਵਾਪਰੀ, ਜਦੋਂ ਗ੍ਰੇਟ ਸਾਊਥ ਰੋਡ ‘ਤੇ ਇੱਕ ਰਾਊਂਡਅਬਾਊਟ (ਚੌਂਕ) ‘ਤੇ ਵਾਹਨ ਦਾ ਕਥਿਤ ਤੌਰ ‘ਤੇ ਸੰਤੁਲਨ ਵਿਗੜ ਗਿਆ, ਉਹ ਸੜਕ ਤੋਂ ਉੱਤਰ ਕੇ ਇੱਕ ਵਾੜ ਨੂੰ ਤੋੜਦਾ ਹੋਇਆ ਇੱਕ ਰੈਸਟੋਰੈਂਟ ਵਿੱਚ ਜਾ ਵੜਿਆ।ਟਾਕਾਨਿਨੀ ਪੁਲੀਸ ਨੇ ਪੁਸ਼ਟੀ ਕੀਤੀ ਕਿ ਕਾਰ ਵਿੱਚ ਸਵਾਰ ਤਿੰਨਾਂ ਵਿਅਕਤੀਆਂ ਨੂੰ ਘਟਨਾ ਸਥਾਨ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਹਾਲਾਂਕਿ ਰੈਸਟੋਰੈਂਟ ਦੇ ਅੰਦਰ ਮੌਜੂਦ ਕਿਸੇ ਵੀ ਵਿਅਕਤੀ ਨੂੰ ਸੱਟ ਲੱਗਣ ਤੋਂ ਬਚਾਅ ਰਿਹਾ।ਮੰਗਲਵਾਰ ਨੂੰ, ਨਿਊਜ਼ੀਲੈਂਡ ਦੀ ਸੈਂਟਰਲ ਸਿੱਖ ਐਸੋਸੀਏਸ਼ਨ ਅਤੇ ਸੁਪਰੀਮ ਸਿੱਖ ਸੁਸਾਇਟੀ ਦੇ ਪ੍ਰਧਾਨ ਦਲਜੀਤ ਸਿੰਘ ਨੇ ਪੁਸ਼ਟੀ ਕੀਤੀ ਕਿ ਤਿੰਨੋਂ ਪੀੜਤ ਭਾਰਤੀ ਪਰਿਵਾਰਾਂ ਦੇ ਪੰਜਾਬੀ ਨੌਜਵਾਨ ਸਨ।ਮੌਤਾਂ ਨੂੰ ਭਾਈਚਾਰੇ ਲਈ ਬਹੁਤ ਦੁਖਦਾਈ ਖ਼ਬਰ ਦੱਸਦਿਆਂ ਦਲਜੀਤ ਸਿੰਘ ਨੇ ਕਿਹਾ ਕਿ ਇਹ ਦੁਖਾਂਤ ਦੀਵਾਲੀ ਦੀ ਰਾਤ ਨੂੰ ਵਾਪਰਿਆ, ਜਿਸ ਨਾਲ ਪਰਿਵਾਰਾਂ ਅਤੇ ਪੂਰੇ ਪੰਜਾਬੀ ਭਾਈਚਾਰੇ ਦਾ ਦੁੱਖ ਹੋਰ ਵਧ ਗਿਆ ਹੈ।

Total Views: 4 ,
Real Estate