ਜੇ ਮੈਂ ਇਕੱਲਾ ਵੀ ਰਹਿ ਗਿਆ, ਤਾਂ ਵੀ ਬਾਦਲਾਂ ‍ਖ਼ਿਲਾਫ਼ ਬੋਲਾਂਗਾ- ਗਿਆਨੀ ਹਰਪ੍ਰੀਤ ਸਿੰਘ

ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਛੱਡ ਕੇ ਜਾਣ ਵਾਲੇ ਲੀਡਰਾਂ ਬਾਰੇ ਗੱਲ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕਿਸੇ ਦੇ ਜਾਣ ਨਾਲ ਅੰਦੋਲਨ ਜਾਂ ਸੱਚ ਦੀ ਲੜਾਈ ਖ਼ਤਮ ਨਹੀਂ ਹੁੰਦੀ। ਉਹਨਾਂ ਦੱਸਿਆ, “ਮੈਨੂੰ ਇੱਕ ਪੱਤਰਕਾਰ ਦਾ ਫੋਨ ਆਇਆ ਸੀ ਕਿ ਤੁਹਾਡੇ ਬੰਦੇ ਭੱਜ ਗਏ ਹਨ, ਤੁਹਾਨੂੰ ਨੁਕਸਾਨ ਹੋ ਗਿਆ। ਮੈਂ ਉਸਨੂੰ ਕਿਹਾ ਕਿ ਜੇਕਰ ਮੈਂ ਬਿਲਕੁਲ ਇਕੱਲਾ ਵੀ ਰਹਿ ਗਿਆ, ਤਾਂ ਵੀ ਮੈਂ ਹਰ ਪਾਰਟੀ ਦੀ ਸਟੇਜ ‘ਤੇ ਜਾ ਕੇ ਇਹਨਾਂ ਦੇ ਖ਼ਿਲਾਫ਼ ਬੋਲਾਂਗਾ ਅਤੇ ਇਕੱਲਾ ਹੀ ਲੜਾਂਗਾ। ਮੈਨੂੰ ਪੈਸੇ ਦਾ ਕੋਈ ਮੋਹ ਨਹੀਂ ਹੈ।”

Real Estate