ਸਿਡਨੀ ’ਚ ਹੜ੍ਹ ਦਾ ਕਹਿਰ, 50 ਹਜ਼ਾਰ ਲੋਕਾਂ ਨੇ ਘਰ ਛੱਡੇ

ਆਸਟਰੇਲੀਆ ਦੇ ਸਿਡਨੀ ਸ਼ਹਿਰ ਦੀਆਂ ਇਹ ਤਸਵੀਰਾਂ ਹੜ੍ਹਾਂ ਕਾਰਨ ਹੋ ਰਹੀ ਤਬਾਹੀ ਦੀਆਂ ਗਵਾਹੀ ਭਰ ਰਹੀਆਂ ਹਨ,ਘਰਾਂ ਤੋਂ ਲੈ ਕੇ ਰੈਸਟੋਰੈਂਟਸ, ਪੈਟਰੋਲ ਸਟੇਸ਼ਨ ਅਤੇ ਦੁਕਾਨਾਂ ਸਭ ਕੁਝ ਕੁਦਰਤੀ ਮਾਰ ਹੇਠ ਹਨ।ਆਸਟਰੇਲੀਆ ਦੇ ਸਿਡਨੀ ਵਿੱਚ ਮੌਸਮ ਦੇ ਵਿਗੜਨ ਨਾਲ ਹੜ੍ਹਾ ਵਰਗੇ ਹਾਲਾਤ ਬਣਨ ਤੋਂ ਬਾਅਦ ਲੋਕਾਂ ਦਾ ਆਪਣੇ ਘਰਾਂ ਨੂੰ ਛੱਡ ਕੇ ਜਾਣਾ ਸ਼ੁਰੂ ਹੋ ਗਿਆ ਹੈ। ਲੋਕਾਂ ਦੇ ਨਾਲ-ਨਾਲ ਜਾਨਵਰਾਂ ਨੂੰ ਵੀ ਰੈਸਕਿਊ ਟੀਮਾਂ ਬਚਾਉਣ ਵਿੱਚ ਲੱਗੀਆਂ ਹੋਈਆਂ ਹਨ।ਆਸਟਰੇਲੀਆ ਦੇ ਸਭ ਤੋਂ ਵੱਡੇ ਸ਼ਹਿਰ ਸਿਡਨੀ ਦੇ 50 ਹਜ਼ਾਰ ਲੋਕਾਂ ਨੂੰ ਆਪਣੇ ਘਰਾਂ ਨੂੰ ਖਾਲ੍ਹੀ ਕਰ ਕੇ ਸੁਰੱਖਿਅਤ ਥਾਂਵਾਂ ਉੱਤੇ ਜਾਣ ਨੂੰ ਕਹਿ ਦਿੱਤਾ ਗਿਆ ਹੈ।ਸਿਡਨੀ ਦੇ ਕਈ ਹਿੱਸਿਆਂ ਲੰਘੇ ਚਾਰ ਦਿਨਾਂ ਵਿੱਚ ਅੱਠ ਮਹੀਨਿਆਂ ਜਿੰਨਾ ਮੀਂਹ ਪੈ ਚੁੱਕਿਆ ਹੈ।
Total Views: 19 ,
Real Estate