100 ਤੋਂ ਵੱਧ ਸਿੱਖ ਸੁਰੱਖਿਆ ਗਾਰਡਾਂ ਨੂੰ ਦਾੜ੍ਹੀ ਕਾਰਨ ਨੌਕਰੀ ਤੋਂ ਕੱਢਿਆ

ਟੋਰਾਂਟੋ ਸਿਟੀ ਪ੍ਰਸ਼ਾਸਨ ‘ਚ ਕੰਮ ਕਰਦੇ 100 ਤੋਂ ਵੱਧ ਸਿੱਖ ਸੁਰੱਖਿਆ ਗਾਰਡਾਂ ਨੂੰ ਦਾੜ੍ਹੀ ਕਾਰਨ ਨੌਕਰੀ ਤੋਂ ਹਟਾ ਦਿੱਤਾ ਹੈ। ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ਼ ਕੈਨੇਡਾ ਦਾ ਕਹਿਣਾ ਹੈ ਕਿ 100 ਤੋਂ ਵੱਧ ਸਿੱਖ ਸੁਰੱਖਿਆ ਗਾਰਡਾਂ ਨੇ ਸਿਟੀ ਆਫ਼ ਟੋਰਾਂਟੋ ਦੀਆਂ ਸਾਈਟਾਂ ਵਿੱਚ ਇੱਕ ਨਿਯਮ ਦੇ ਕਾਰਨ ਆਪਣੀਆਂ ਨੌਕਰੀਆਂ ਗੁਆ ਦਿੱਤੀਆਂ ਹਨ ਕਿਉਂਕਿ ਉਨ੍ਹਾਂ ਨੂੰ ਦਾੜ੍ਹੀ ਕੱਟਣ ਲਈ ਕਿਹਾ ਗਿਆ ਹੈ ਤਾਂ ਜੋ ਉਹ N95 ਮਾਸਕ ਪਹਿਨ ਸਕਣ।ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ ਕੈਨੇਡਾ ਨੇ ਨੌਕਰੀਓਂ ਕੱਢੇ ਗਏ ਸਿੱਖ ਸੁਰੱਖਿਆ ਗਾਰਡਾਂ ਦੀ ਤੁਰੰਤ ਬਹਾਲੀ ਦੀ ਮੰਗ ਕੀਤੀ ਹੈ। ਨਵੇਂ ਸਿਟੀ ਆਫ ਟੋਰਾਂਟੋ ਦੇ ਆਦੇਸ਼ ਮੁਤਾਬਕ ਸਾਰੇ ਸੁਰੱਖਿਆ ਗਾਰਡਾਂ ਨੂੰ N95 ਮਾਸਕਾਂ ਦੀ ਪੂਰੀ ਫਿੱਟਿੰਗ ਦੀ ਲੋੜ ਹੈ। ਫਿੱਟ ਟੈਸਟ ਕਰਨ ਵੇਲੇ ਚਿਹਰੇ ‘ਤੇ ਦਾੜੀ ਰੱਖਣ ਦੀ ਇਜਾਜ਼ਤ ਨਹੀਂ ਹੈ।ਸਿਟੀ ਆਫ ਟੋਰਾਂਟੋ ਨੇ ਹਾਲ ਹੀ ‘ਚ ਸ਼ਹਿਰ ਦੀਆਂ ਸਾਈਟਾਂ ‘ਤੇ ਸੁਰੱਖਿਆ ਗਾਰਡਾਂ ਲਈ ‘ਕਲੀਨ ਸ਼ੇਵ’ ਭਰਤੀ ਸ਼ੁਰੂ ਕੀਤੀ ਹੈ ਨਤੀਜੇ ਵਜੋਂ ਸਿੱਖ ਸੁਰੱਖਿਆ ਗਾਰਡਾਂ ਨੂੰ ਨੌਕਰੀਆਂ ਤੋਂ ਕੱਢਿਆ ਗਿਆ ਹੈ।

Total Views: 321 ,
Real Estate