ਪਾਕਿਸਤਾਨ ‘ਚ UNICEF ਦੀ ਅਧਿਕਾਰੀ ਨਾਲ ਸੁਰੱਖਿਆ ਗਾਰਡ ਨੇ ਕੀਤਾ ਬਲਾਤਕਾਰ : ਸਵੀਡਿਸ਼ ਨਾਗਰਿਕ ਹੈ ਮਹਿਲਾ ਅਧਿਕਾਰੀ

ਪਾਕਿਸਤਾਨ ਵਿੱਚ ਯੂਨੀਸੇਫ (ਸੰਯੁਕਤ ਰਾਸ਼ਟਰ ਇੰਟਰਨੈਸ਼ਨਲ ਚਿਲਡਰਨਜ਼ ਐਮਰਜੈਂਸੀ ਫੰਡ) ਦੀ ਇੱਕ ਮਹਿਲਾ ਅਧਿਕਾਰੀ ਨਾਲ ਬਲਾਤਕਾਰ ਦੀ ਘਟਨਾ ਸਾਹਮਣੇ ਆਈ ਹੈ। ਗਾਰਡ ਨੇ ਮਹਿਲਾ ਅਧਿਕਾਰੀ ਨਾਲ ਬਲਾਤਕਾਰ ਕੀਤਾ। ਗਾਰਡ ਯੂਨੀਸੇਫ ਮਹਿਲਾ ਅਧਿਕਾਰੀ ਦੀ ਰਿਹਾਇਸ਼ ‘ਤੇ ਤਾਇਨਾਤ ਸੀ। ਮਹਿਲਾ ਅਧਿਕਾਰੀ ਸਵੀਡਿਸ਼ ਨਾਗਰਿਕ ਹੈ। ਉਹ 10 ਜਨਵਰੀ 2022 ਤੋਂ ਪਾਕਿਸਤਾਨ ਵਿੱਚ ਕੰਮ ਕਰ ਰਹੀ ਹੈ। ਉਸ ਨੇ ਆਪਣੇ ਘਰ ‘ਤੇ ਤਾਇਨਾਤ ਸੁਰੱਖਿਆ ਗਾਰਡ ਦੇ ਖਿਲਾਫ ਅੱਪਰਾ ਥਾਣੇ ‘ਚ ਮਾਮਲਾ ਦਰਜ ਕਰਵਾਇਆ ਹੈ। ਐਫਆਈਆਰ ਮੁਤਾਬਕ ਔਰਤ ਆਪਣੇ ਬੈੱਡਰੂਮ ਵਿੱਚ ਸੀ ਜਦੋਂ ਗਾਰਡ ਉੱਥੇ ਪਹੁੰਚ ਗਿਆ ਅਤੇ ਉਸ ਨਾਲ ਬਲਾਤਕਾਰ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਬੁੱਧਵਾਰ ਰਾਤ ਦੀ ਹੈ। ਦੋਸ਼ੀ ਗਾਰਡ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। 27 ਸਾਲਾ ਪੀੜਤਾ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਉੱਚ ਸੁਰੱਖਿਆ ਵਾਲੇ ਪੌਸ਼ ਇਲਾਕੇ ‘ਚ ਇਕੱਲੀ ਰਹਿੰਦੀ ਹੈ।
ਔਰਤ ਨੇ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ‘ਚ ਕਿਹਾ ਹੈ ਕਿ ਰਾਤ ਕਰੀਬ 11:30 ਵਜੇ ਉਹ ਬੈੱਡਰੂਮ ‘ਚ ਸੌਂ ਰਹੀ ਸੀ ਜਦੋਂ ਉਸ ਨੂੰ ਕਮਰੇ ‘ਚ ਕਿਸੇ ਦੀ ਮੌਜੂਦਗੀ ਦਾ ਅਹਿਸਾਸ ਹੋਇਆ। ਉਸ ‘ਤੇ ਕਿਸੇ ਨੇ ਹਮਲਾ ਕਰ ਦਿੱਤਾ। ਹਨੇਰਾ ਹੋਣ ਕਾਰਨ ਉਹ ਪਛਾਣ ਨਹੀਂ ਸਕੀ ਕਿ ਇਹ ਕੌਣ ਸੀ। ਜਦੋਂ ਉਹ ਜਾ ਰਿਹਾ ਸੀ ਤਾਂ ਉਦੋਂ ਹੀ ਮੈਂ ਹਮਲਾਵਰ ਨੂੰ ਪਛਾਣ ਲਿਆ। ਬਲਾਤਕਾਰੀ ਸੁਰੱਖਿਆ ਗਾਰਡ ਸੀ। ਉਹ ਇੱਕ ਸੁਰੱਖਿਆ ਕੰਪਨੀ ਵੱਲੋਂ ਆਪਣੇ ਘਰ ਵਿੱਚ ਤਾਇਨਾਤ ਸੀ।

Total Views: 495 ,
Real Estate