ਅਮਰੀਕਾ ’ਚ ਜਾਰੀ ਮੈਡੀਕਲ ਪ੍ਰੀਖਣ ਨੂੰ ਮਾਹਿਰਾਂ ਨੇ ਆਸ ਦੀ ਕਿਰਨ ਕਰਾਰ ਦਿੱਤਾ ਹੈ ਕਿਉਂਕਿ ਛੇ ਮਹੀਨੇ ਤੱਕ ਐਂਟੀ ਬਾਡੀ ਦਵਾਈ ਲੈਣ ਤੋਂ ਬਾਅਦ ਰੈਕਟਲ ਕੈਂਸਰ ਦੇ 12 ਮਰੀਜ਼ਾਂ ਦੇ ਗਰੁੱਪ ’ਚ ਟਿਊਮਰ ਦੇ ਕੋਈ ਲੱਛਣ ਦਿਖਾਈ ਨਹੀਂ ਦਿੱਤੇ। ਨਿਊ ਇੰਗਲੈਂਡ ਜਰਨਲ ਆਫ਼ ਮੈਡੀਸਿਨ ’ਚ ਪ੍ਰਕਾਸ਼ਿਤ ਖੋਜ ਪੱਤਰ ’ਚ ਕਿਹਾ ਗਿਆ ਹੈ ਕਿ ਪ੍ਰੀਖਣ ਦਾ ਹਿੱਸਾ ਬਣੇ ਮਰੀਜ਼ਾਂ ਦੇ ਟਿਊਮਰ ਪੂਰੀ ਤਰ੍ਹਾਂ ਨਾਲ ਗਾਇਬ ਹੋਣ ਤੋਂ ਇਲਾਵਾ ਉਨ੍ਹਾਂ ’ਚੋਂ ਕਿਸੇ ਨੇ ਵੀ ਕੋਈ ਗੰਭੀਰ ਸਾਈਡ ਇਫੈਕਟ ਨਾ ਹੋਣ ਦਾ ਦਾਅਵਾ ਕੀਤਾ ਹੈ। ਮਰੀਜ਼ਾਂ ਦੇ ਸ਼ਰੀਰਕ, ਐਂਡੋਸਕੋਪੀ, ਬਾਇਓਸਕੋਪੀ, ਪੀਈਟੀ ਸਕੈਨ ਅਤੇ ਐੱਮਆਰਆਈ ਸਕੈਨ ਹੋਏ ਪਰ ਕਿਸੇ ਵੀ ਰਿਪੋਰਟ ’ਚ ਟਿਊਮਰ ਨਹੀਂ ਦਿਖਿਆ। ਇਸ ਦੌਰਾਨ ਸੀਰਮ ਇੰਸਟੀਚਿਊਟ ਆਫ਼ ਇੰਡੀਆ ਨੇ ਬੱਚੇਦਾਨੀ ਦੇ ਕੈਂਸਰ ਦੇ ਇਲਾਜ ਲਈ ਦੇਸ਼ ’ਚ ਵਿਕਸਤ ਪਹਿਲੀ ਕੁਆਡਰੀਵੈਲੇਂਟ ਹਿਊਮਨ ਪਾਪਿਲੋਮਾਵਾਇਰਸ ਵੈਕਸੀਨ (ਕਿਊਐੱਚਪੀਵੀ) ਬਣਾਉਣ ਲਈ ਡਰੱਗ ਕੰਟਰੋਲਰ ਜਨਰਲ ਆਫ਼ ਇੰਡੀਆ (ਡੀਸੀਜੀਆਈ) ਕੋਲ ਦਰਖਾਸਤ ਦਿੱਤੀ ਹੈ। ਪੁਣੇ ਆਧਾਰਿਤ ਕੰਪਨੀ ਨੇ ਬਾਇਓਤਕਨਾਲੋਜੀ ਵਿਭਾਗ ਦੀ ਸਹਾਇਤਾ ਨਾਲ 2/3 ਪੜਾਅ ਦੇ ਕਲੀਨਿਕਲ ਪ੍ਰੀਖਣ ਮੁਕੰਮਲ ਕਰਨ ਮਗਰੋਂ ਇਹ ਦਰਖਾਸਤ ਦਿੱਤੀ ਹੈ ਤਾਂ ਜੋ ਦੇਸ਼ ’ਚ ਇਹ ਛੇਤੀ ਤੋਂ ਛੇਤੀ ਮੁਹੱਈਆ ਕਰਵਾਈ ਜਾ ਸਕੇ। ਐੱਸਆਈਆਈ ਦੇ ਸਰਕਾਰੀ ਅਤੇ ਰੈਗੁੂਲੇਟਰ ਮਾਮਲਿਆਂ ਦੇ ਡਾਇਰੈਕਟਰ ਪ੍ਰਕਾਸ਼ ਸਿੰਘ ਨੇ ਅਰਜ਼ੀ ’ਚ ਕਿਹਾ ਹੈ ਕਿ ਵੈਕਸੀਨ ਸਿਰਵਾਵੈਕ ’ਚ ਐਂਟੀ ਬਾਡੀ ਦਾ ਜ਼ਬਰਦਸਤ ਅਸਰ ਦੇਖਣ ਨੂੰ ਮਿਲਿਆ ਹੈ। ਸੂਤਰਾਂ ਨੇ ਕਿਹਾ ਕਿ ਐੱਸਆਈਆਈ ਨੇ ਡਾਕਟਰ ਐੱਨ ਕੇ ਅਰੋੜਾ ਦੀ ਚੇਅਰਮੈਨੀ ਹੇਠ ਐੱਚਪੀਵੀ ਦੇ ਵਰਕਿੰਗ ਗਰੁੱਪ ਕੋਲ ਇਸ ਦੀ ਪੇਸ਼ਕਾਰੀ ਵੀ ਦਿੱਤੀ ਹੈ। ਅਰਜ਼ੀ ’ਚ ਕਿਹਾ ਗਿਆ ਹੈ ਕਿ ਹਰੇਕ ਸਾਲ ਬੱਚੇਦਾਨੀ ਅਤੇ ਹੋਰ ਤਰ੍ਹਾਂ ਦੇ ਕੈਂਸਰ ਤੋਂ ਲੱਖਾਂ ਮਹਿਲਾਵਾਂ ਪੀੜਤ ਮਿਲਦੀਆਂ ਹਨ ਅਤੇ ਮੌਤ ਦਾ ਅਨੁਪਾਤ ਬਹੁਤ ਜ਼ਿਆਦਾ ਹੈ। ਭਾਰਤ ’ਚ 15 ਤੋਂ 44 ਸਾਲ ਦੀਆਂ ਮਹਿਲਾਵਾਂ ’ਚ ਬੱਚੇਦਾਨੀ ਦਾ ਕੈਂਸਰ ਦੂਜਾ ਸਭ ਤੋਂ ਆਮ ਕੈਂਸਰ ਹੈ। ਉਨ੍ਹਾਂ ਕਿਹਾ ਹੈ ਕਿ ਹੋਰ ਜੀਵਨ ਰੱਖਿਅਕ ਵੈਕਸੀਨਾਂ ਵਾਂਗ ਉਹ ਦੇਸ਼ ਨੂੰ ਆਤਮ ਨਿਰਭਰ ਬਣਾਉਣ ਲਈ ਵਚਨਬੱਧ ਹਨ ਜਿਸ ਕਰਕੇ ਪਹਿਲੀ ਦੇਸੀ ਜੀਵਨ ਰੱਖਿਅਕ ਕਿਊਐੱਚਪੀਪੀ ਵੈਕਸੀਨ ਤਿਆਰ ਕੀਤੀ ਗਈ ਹੈ।
ਕੈਂਸਰ ਦੇ ਇਲਾਜ ਲਈ ਡਾਕਟਰਾਂ ਨੂੰ ਮਿਲੀ ਵੱਡੀ ਸਫ਼ਲਤਾ, ਭਾਰਤ ਦੀ ਪਹਿਲੀ ਵੈਕਸੀਨ ਤਿਆਰ ਕਰਨ ਦੀ ਮੰਗੀ ਮਨਜ਼ੂਰੀ
Total Views: 757 ,
Real Estate