1 of 9
23 ਸਾਲ ਲੰਬਾ ਕੌਮਾਂਤਰੀ ਕ੍ਰਿਕਟ ਦਾ ਸਫਰ, 200 ਇੱਕ ਰੋਜ਼ਾ ਪਾਰ ਕਰਨ ਵਾਲੀ ਪਹਿਲੀ ਮਹਿਲਾ ਕ੍ਰਿਕਟ ਖਿਡਾਰੀ...ਅਤੇ ਨਾ ਜਾਣੇ ਕਿੰਨੇ ਰਿਕਾਰਡ।
ਜਦੋਂ ਮਹਿਲਾ ਕ੍ਰਿਕਟ ਨੂੰ ਲੈ ਕੇ ਅੱਜ ਵਰਗੀ ਚਰਚਾ ਨਹੀਂ ਸੀ, ਉਦੋਂ ਤੋਂ ਮਿਥਾਲੀ ਰਾਜ ਦਾ ਨਾਮ ਸੁਣਦੇ ਆਏ ਹਾਂ। ਉਨ੍ਹਾਂ ਨੂੰ ਮਹਿਲਾ ਕ੍ਰਿਕਟ ਦੀ ਪੋਸਟਰ ਗਰਲ ਕਹਿ ਲਿਆ ਜਾਵੇ ਤਾਂ ਅਤਿਕਥਨੀ ਨਹੀਂ ਹੋਵੇਗੀ।
26 ਅਪ੍ਰੈਲ 1999 ਨੂੰ ਉਨ੍ਹਾਂ ਨੇ ਕੌਮਾਂਤਰੀ ਕ੍ਰਿਕਟ ਵਿੱਚ ਕਦਮ ਰੱਖਿਆ ਅਤੇ ਇਹ ਸਫ਼ਰ 23 ਸਾਲ ਬਾਅਦ 8 ਜੂਨ ਨੂੰ ਖ਼ਤਮ ਹੋਇਆ, ਜਦੋਂ ਉਨ੍ਹਾਂ ਨੇ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕੀਤਾ ਹੈ।
ਸਚਿਨ ਤੇਂਦੁਲਕਰ, ਜੈਸੂਰਿਆ, ਮੀਆਂਦਾਦ ਵਰਗੇ ਖਿਡਾਰੀਆਂ ਨੇ ਹੀ ਇੰਨੇ ਵੰਨਡੇ ਮੈਚ ਖੇਡੇ ਹਨ। 3 ਦਸੰਬਰ 1992 ਨੂੰ ਜਨਮੇ ਮਿਥਾਲੀ ਦਰਅਸਲ ਭਰਤਨਾਟਯਮ ਨਰਤਕੀ ਸਨ। ਫਿਰ ਇੱਕ ਸਮਾਂ ਅਜਿਹਾ ਆਇਆ ਜਦੋਂ ਉਨ੍ਹਾਂ ਨੇ ਭਰਤਨਾਟਿਯਮ ਜਾਂ ਕ੍ਰਿਕਟ ਵਿੱਚੋਂ ਕਿਸੇ ਇੱਕ ਦੀ ਚੋਣ ਕਰਨੀ ਸੀ।
ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਮਿਥਾਲੀ ਰਾਜ ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਟਵੀਟ ਵਿੱਚ ਆਪਣੇ ਬਿਆਨ ਵਿੱਚ ਉਨ੍ਹਾਂ ਨੇ ਸਾਰਿਆਂ ਨੂੰ ਮਿਲੀ ਹਮਾਇਤ ਅਤੇ ਪਿਆਰ ਲਈ ਸ਼ੁਕਰੀਆ ਕਿਹਾ ਹੈ।ਉਨ੍ਹਾਂ ਨੇ ਇਹ ਵੀ ਲਿਖਿਆ ਹੈ ਕਿ ਉਹ ਸਭ ਦੇ ਆਸ਼ੀਰਵਾਦ ਅਤੇ ਹਮਾਇਤ ਨਾਲ ਆਪਣੀ ਦੂਜੀ ਪਾਰੀ ਦੀ ਉਡੀਕ ਕਰ ਰਹੇ ਹਨ।
Total Views: 581 ,
Real Estate



















