ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਜਮਾਤ ਦਾ ਨਤੀਜਾ ਐਲਾਨਿਆ, ਵਿਦਿਆਰਥੀ ਆਪਣਾ ਨਤੀਜਾ ਕਿਵੇਂ ਚੈੱਕ ਕਰਨ?

ਫਰੀਦਕੋਟ ਦੀ ਹਰਲੀਨ ਸ਼ਰਮਾ ਨੇ ਹਾਸਲ ਕੀਤਾ ਪਹਿਲਾ ਸਥਾਨ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਦੇ ਨਤੀਜੇ ਜਾਰੀ ਕਰ ਦਿੱਤੇ ਗਏ ਹਨ। ਇਸ ਸਾਲ 94.52 ਫ਼ੀ ਸਦ ਨਤੀਜਾ ਰਿਹਾ ਹੈ।ਪੰਜਾਬ ਭਰ ਵਿਚੋਂ ਫਰੀਦਕੋਟ ਦੀ ਹਰਲੀਨ ਸ਼ਰਮਾ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਦਸਵੀਂ ਜਮਾਤ ‘ਚ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਜੈਤੋਂ, ਫਰੀਦਕੋਟ ਦੀ ਵਿਦਿਆਰਥਣ ਹਰਲੀਨ ਸ਼ਰਮਾ ਪੰਜਾਬ ਭਰ ‘ਚੋਂ 650 ਵਿੱਚੋਂ 646 ਅੰਕ ਲੈ ਕੇ ਪਹਿਲੇ ਸਥਾਨ ‘ਤੇ ਰਹੀ ਹੈ।PSEB ਦੀ ਵੈੱਬਸਾਈਟ pseb.ac.in ‘ਤੇ ਜਾਓ।ਹੋਮ ਪੇਜ ‘ਤੇ ਦਿੱਤੇ ‘Results’ ਟੈਬ ‘ਤੇ ਕਲਿੱਕ ਕਰੋ।ਇੱਥੇ “PSEB 10th Result 2026” ਦੇ ਲਿੰਕ ਨੂੰ ਚੁਣੋ।ਆਪਣਾ ਰੋਲ ਨੰਬਰ (Roll Number) ਜਾਂ ਨਾਮ (Name) ਦਰਜ ਕਰੋ।’Submit’ ਬਟਨ ‘ਤੇ ਕਲਿੱਕ ਕਰੋ। ਤੁਹਾਡਾ ਨਤੀਜਾ ਸਕ੍ਰੀਨ ‘ਤੇ ਦਿਖਾਈ ਦੇਵੇਗਾ।

Total Views: 1 ,
Real Estate