ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਨਾ ਨਾ ਖਰੀਦਣ ਦੀ ਕੀਤੀ ਅਪੀਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਸਿਕੰਦਰਾਬਾਦ ਵਿੱਚ ਇੱਕ ਪ੍ਰੋਗਰਾਮ ਦੌਰਾਨ ਬੋਲਦੇ ਹੋਏ ਲੋਕਾਂ ਨੂੰ ਵਿਦੇਸ਼ੀ ਮੁਦਰਾ ਬਚਾਉਣ ਦੀ ਅਪੀਲ ਕੀਤੀ। ਪੀਐਮ ਮੋਦੀ ਨੇ ਇਸ ਦੌਰਾਨ ਇੱਕ ਸਾਲ ਤੱਕ ਸੋਨਾ ਨਾ ਖਰੀਦਣ ਅਤੇ ਤੇਲ ਦੀ ਘੱਟ ਵਰਤੋਂ ਕਰਨ ਦੀ ਅਪੀਲ ਕੀਤੀ।ਪੀਐਮ ਮੋਦੀ ਨੇ ਰੈਲੀ ਵਿੱਚ ਕਿਹਾ, “ਸਪਲਾਈ ਚੇਨ ਦੀਆਂ ਇਨ੍ਹਾਂ ਮੁਸ਼ਕਲਾਂ ਵਿਚਕਾਰ ਪਿਛਲੇ ਦੋ ਮਹੀਨਿਆਂ ਤੋਂ ਹੀ ਸਾਡੇ ਗੁਆਂਢ ਵਿੱਚ ਇੰਨਾ ਵੱਡਾ ਯੁੱਧ ਚੱਲ ਰਿਹਾ ਹੈ। ਇਸਦਾ ਅਸਰ ਪੂਰੀ ਦੁਨੀਆ ‘ਤੇ ਪਿਆ ਹੈ ਅਤੇ ਭਾਰਤ ‘ਤੇ ਤਾਂ ਹੋਰ ਵੀ ਗੰਭੀਰ ਅਸਰ ਪਿਆ ਹੈ।””ਭਾਰਤ ਕੋਲ ਵੱਡੇ-ਵੱਡੇ ਤੇਲ ਦੇ ਖੂਹ ਨਹੀਂ ਹਨ। ਸਾਨੂੰ ਆਪਣੀ ਜ਼ਰੂਰਤ ਦਾ ਪੈਟਰੋਲ-ਡੀਜ਼ਲ-ਗੈਸ, ਇਹ ਸਭ ਬਹੁਤ ਵੱਡੀ ਮਾਤਰਾ ਵਿੱਚ ਦੁਨੀਆ ਦੇ ਹੋਰ ਦੇਸ਼ਾਂ ਤੋਂ ਮੰਗਵਾਉਣਾ ਪੈਂਦਾ ਹੈ। ਯੁੱਧ ਕਾਰਨ ਪੂਰੀ ਦੁਨੀਆ ਵਿੱਚ ਪੈਟਰੋਲ, ਡੀਜ਼ਲ, ਗੈਸ ਅਤੇ ਖਾਦ (ਫਰਟੀਲਾਈਜ਼ਰ) ਦੀਆਂ ਕੀਮਤਾਂ ਬਹੁਤ ਵਧ ਚੁੱਕੀਆਂ ਹਨ। ਅਸਮਾਨ ਤੋਂ ਵੀ ਪਾਰ ਕਰ ਗਈਆਂ ਹਨ। ਗੁਆਂਢੀ ਦੇਸ਼ਾਂ ਵਿੱਚ ਕੀ ਹਾਲਾਤ ਹਨ, ਉਹ ਤਾਂ ਅਖ਼ਬਾਰਾਂ ਵਿੱਚ ਆਉਂਦਾ ਹੀ ਹੈ।”ਪੀਐਮ ਮੋਦੀ ਨੇ ਕਿਹਾ, “ਭਾਰਤ ਸਰਕਾਰ ਇਸ ਯੁੱਧ ਦੇ ਪਿਛਲੇ ਦੋ ਮਹੀਨਿਆਂ ਤੋਂ ਦੇਸ਼ਵਾਸੀਆਂ ਨੂੰ ਇਸ ਸੰਕਟ ਤੋਂ ਬਚਾਉਣ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਨਾਗਰਿਕਾਂ ‘ਤੇ ਬੋਝ ਨਾ ਪਵੇ, ਇਸ ਲਈ ਸਰਕਾਰ ਸਾਰਾ ਬੋਝ ਆਪਣੇ ਮੋਢੇ ‘ਤੇ ਚੁੱਕ ਰਹੀ ਹੈ।” ਕਾਂਗਰਸ ਨੇ ਪੀਐਮ ਮੋਦੀ ਦੇ ਇਸ ਬਿਆਨ ਦੀ ਨਿੰਦਾ ਕੀਤੀ ਹੈ।ਕਾਂਗਰਸ ਦਾ ਕਹਿਣਾ ਹੈ ਕਿ ਪੀਐਮ ਮੋਦੀ ਅਰਥਵਿਵਸਥਾ ਨੂੰ ਬਚਾਉਣ ਲਈ ਐਮਰਜੈਂਸੀ ਕਦਮ ਚੁੱਕਣ ਦੀ ਬਜਾਏ ਜਨਤਾ ਨੂੰ ਹੀ ਮੁਸ਼ਕਲ ਵਿੱਚ ਪਾ ਰਹੇ ਹਨ।

Real Estate